22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪ੍ਰਾਇਮਰੀ ਸਕੂਲਾਂ 'ਚ ਪੜ੍ਹਾ ਰਹੇ ਬੀ. ਐੱਡ ਅਧਿਆਪਕ ਕਰਨਗੇ ਹੁਣ ਸਰਟੀਫਿਕੇਟ ਕੋਰਸ

Ad Position 21
No active advertisement
ਅਜੀਤ ਡੈਸਕ 03-09-2025
ਰਾੜਾ ਸਾਹਿਬ, 2 ਸਤੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)- ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਪੱਤਰ ਜਾਰੀ ਕਰਦਿਆਂ ਉਨ੍ਹਾਂ ਬੀ. ਐੱਡ ਅਧਿਆਪਕਾਂ ਦੀ ਸੂਚੀ ਭੇਜਣ ਦੀ ਹਦਾਇਤ ਕੀਤੀ ਹੈ, ਜਿਨ੍ਹਾਂ ਦੀ ਨਿਯੁਕਤੀ ਅਗਸਤ 2018 ਤੋਂ ਅਗਸਤ 2023 ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹੋਈ ਹੈ | ਪੱਤਰ ਅਨੁਸਾਰ ਉਕਤ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਣ ਕਾਰਜ ਜਾਰੀ ਰੱਖਣ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲ ਤੋਂ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਕਰਨਾ ਲਾਜ਼ਮੀ ਹੈ | ਇਸ ਲਈ ਉਪਰੋਕਤ ਨਾਲ ਸਬੰਧਿਤ ਬੀ.ਐੱਡ ਅਧਿਆਪਕਾਂ ਦੀ ਸੂਚੀ ਤੁਰੰਤ ਨਿਰਧਾਰਿਤ ਪ੍ਰੋਫਾਰਮ 'ਚ ਭਰ ਕੇ ਭੇਜੀ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲਾਧੂਪੁਰ ਦੀ ਜਮਾਤ ਬੀ.ਏ. ਫਾਈਨਲ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਟਰੈਫ਼ਿਕ ਨਿਯਮ ਤੋੜਨ ਵਾਲਿਆਂ ਲਈ ਦੀ ਹੁਣ ਖੈਰ ਨਹੀਂ <br/>
Ad Position 24