ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਸਰਕਾਰੀ ਕਾਲਜ ਲਾਧੂਪੁਰ (ਨਜ਼ਦੀਕ ਕਾਹਨੂੰਵਾਨ) ਦੀ ਜਮਾਤ ਬੀ.ਏ. ਫਾਈਨਲ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾਕਟਰ ਰੋਮੀ ਅਰੋੜਾ ਨੇ ਦੱਸਿਆ ਕਿ ਵਿਦਿਆਰਥੀ ਤਰਨਪ੍ਰੀਤ ਸਿੰਘ ਨੇ 63.83 ਫ਼ੀਸਦੀ ਅੰਕ ਲੈ ਕੇ ਪਹਿਲਾ, ਨਵਜੋਤ ਕੌਰ ਨੇ 63.79 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਮਨੀਸ਼ਾ ਨੇ 62.04 ਫ਼ੀਸਦੀ ਅੰਕ ਲੈ ਕੇ ਕਾਲਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ, ਜਦ ਕਿ ਬਾਕੀ ਵਿਦਿਆਰਥੀ ਵੀ ਵਧੀਆ ਅੰਕ ਲੈ ਕੇ ਪਾਸ ਹੋਏ | ਪਿ੍ੰਸੀਪਲ ਡਾਕਟਰ ਰੋਮੀ ਅਰੋੜਾ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਤਰੁਣਪ੍ਰੀਤ ਸਿੰਘ ਜਿੱਥੇ ਹਰ ਸਾਲ ਕਾਲਜ 'ਚੋਂ ਪਹਿਲਾਂ ਸਥਾਨ ਪ੍ਰਾਪਤ ਕਰਦਾ ਰਿਹਾ ਹੈ, ਉੱਥੇ ਉਸ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਪ੍ਰਾਇਮਰੀ ਸਕੂਲ 'ਚ ਸਰਕਾਰੀ ਨੌਕਰੀ ਵੀ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ, ਜੋ ਕਾਲਜ ਲਈ ਮਾਣ ਵਾਲੀ ਗੱਲ ਹੈ |