23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦੀ ਰੌਣੀ ਕੋਆਪ੍ਰੇਟਿਵ ਸੁਸਾਇਟੀ ਦੀਆਂ ਚੋਣਾਂ 'ਚੋਂ ਜਿੱਤੇ ਮੈਂਬਰਾਂ ਨੂੰ ਗਰੇਵਾਲ ਨੇ ਦਿੱਤਾ ਅਸ਼ੀਰਵਾਦ <br/>

Ad Position 21
No active advertisement
ਅਜੀਤ ਡੈਸਕ 03-09-2025
ਖੰਨਾ, 1 ਸਤੰਬਰ (ਅਜੀਤ ਬਿਊਰੋ)- ਖੰਨਾ ਪੁਲਿਸ ਜ਼ਿਲੇ੍ਹ ਦੇ ਪਿੰਡ ਰੌਣੀ ਦੀ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਵਿਚ ਹਲਕਾ ਪਾਇਲ ਦੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਲੱਕੀ ਰੌਣੀ ਦੀ ਅਗਵਾਈ ਹੇਠ ਕੁੱਲ 11 ਮੈਂਬਰਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ 8 ਉਮੀਦਵਾਰਾਂ ਦੀ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ 'ਚ ਨਵਾਂ ਜੋਸ਼ ਭਰਿਆ ਹੈ | ਇਨ੍ਹਾਂ ਸਾਰੇ ਚੁਣੇ 8 ਮੈਂਬਰਾਂ ਦਲੀਪ ਸਿੰਘ, ਰਣਜੀਤ ਕੌਰ, ਅਮਰੀਕ ਸਿੰਘ, ਜਥੇ. ਬਲਜੀਤ ਸਿੰਘ, ਕੁਲਦੀਪ ਸਿੰਘ, ਆਤਮਾ ਸਿੰਘ, ਗੁਰਪ੍ਰੀਤ ਕੌਰ ਅਤੇ ਪੁਨੀਤਇੰਦਰ ਸਿੰਘ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀ. ਆਗੂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਐਡਵਕੇਟ ਗਰੇਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਪਾਇਲ ਦੇ ਸਭ ਤੋਂ ਵੱਡੇ ਨਗਰ ਰੌਣੀ ਦੇ ਜੁਝਾਰੂ ਸਾਥੀਆਂ ਦੀ ਸਖ਼ਤ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਮਾਣ ਸਨਮਾਨ ਇਹ ਸਾਬਤ ਕਰਦੇ ਹਨ ਕਿ ਹੁਣ ਲੋਕਾਂ ਵਲੋਂ ਆਪ ਸਰਕਾਰ ਨੂੰ ਚਲਦਾ ਕਰਨ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਆ ਰਹੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਇਸੇ ਤਰ੍ਹਾਂ ਜਿੱਤ ਦਰਜ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ | ਇਸ ਮੌਕੇ ਯੂਥ ਵਿੰਗ ਦੇ ਕੌਮੀ ਬੁਲਾਰੇ ਜਗਦੀਪ ਸਿੰਘ ਲਹਿਲ, ਨੰਬਰਦਾਰ ਗੁਰਿੰਦਰ ਸਿੰਘ, ਸੀਨੀਅਰ ਆਗੂ ਦਰਸ਼ਨ ਸਿੰਘ, ਗੁਰਸੇਵਕ ਸਿੰਘ, ਜਥੇ ਮਨੋਹਰ ਸਿੰਘ, ਜਸਕਰਨਜੀਤ ਸਿੰਘ, ਪ੍ਰਦੀਪ ਸਿੰਘ, ਮਹਿੰਦਰ ਸਿੰਘ, ਤਰਨਜੀਤ ਸਿੰਘ, ਕਸ਼ਮੀਰਾ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਜੱਗੀ ਸਿੰਘ, ਰਾਮ ਸਿੰਘ ਖਾਲਸਾ, ਸੋਨੀ ਸਿੰਘ, ਤੇਜੀ ਸਿੰਘ, ਹਰਮਨ ਸਿੰਘ, ਹਰਪ੍ਰੀਤ ਸਿੰਘ, ਸ਼ਿਵ ਰਾਮ ਸਿੰਘ ਅਤੇ ਜਥੇ ਮੇਜਰ ਸਿੰਘ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ. ਜੀ. ਪੀ. ਸੀ. ਵਲੋਂ ਧੁੱਸੀ ਬੰਨ੍ਹ 'ਤੇ ਲੰਗਰ ਸੇਵਾ ਜਾਰੀ <br/> ਅਗਲੀ ਖ਼ਬਰ ਲਗਾਤਾਰ ਮੀਂਹ ਪੈਣ ਨਾਲ ਭਾਰੀ ਦਰੱਖ਼ਤ ਡਿਗਣ ਕਾਰਨ ਰਸਤਾ ਹੋਇਆ ਬੰਦ <br/>
Ad Position 24