23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਤ ਬਲਜਿੰਦਰ ਸਿੰਘ ਬਹੁਪੱਖੀ ਸ਼ਖ਼ਸੀਅਤ ਸਨ-ਅਮਨ ਅਰੋੜਾ <br/>

Ad Position 21
No active advertisement
ਅਜੀਤ ਡੈਸਕ 03-09-2025
ਰਾੜਾ ਸਾਹਿਬ, 2 ਸਤੰਬਰ (ਸੁਖਵੀਰ ਸਿੰਘ ਚਣਕੋਈਆਂ, ਪ੍ਰੀਤਮ ਸਿੰਘ ਮੁਕੰਦਪੁਰੀ)- ਅੱਜ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਪਹੰੁਚ ਕੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸੰਪ੍ਰਦਾਇ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਨ ਪਹੰੁਚੇ | ਇਸ ਸਮੇਂ ਉਨ੍ਹਾਂ ਨਾਲ ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਮਲੇਰਕੋਟਲਾ ਜਮੀਲ ਉਲ ਰਹਿਮਾਨ ਆਦਿ ਸਨ | ਪ੍ਰਧਾਨ ਅਮਨ ਅਰੋੜਾ ਨੇ ਟਰੱਸਟ ਦੇ ਮੈਂਬਰਾਂ, ਪਰਿਵਾਰਕ ਮੈਂਬਰਾਂ ਅਤੇ ਸੇਵਾਦਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੰਤ ਬਲਜਿੰਦਰ ਸਿੰਘ ਬਹੁਪੱਖੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਮਨੁੱਖਤਾ ਨੂੰ ਗੁਰਬਾਣੀ ਸਿਮਰਨ ਨਾਲ ਜੋੜਿਆ, ਜਿਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਨਾਲ ਇੱਕ ਪਰਿਵਾਰ ਤੇ ਸੰਸਥਾ ਨੂੰ ਨਹੀ ਸਗੋਂ ਪੂਰੇ ਸੰਸਾਰ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਗੁਰਨਾਮ ਸਿੰਘ ਅੜੈਚਾਂ, ਭਾਈ ਮਲਕੀਤ ਸਿੰਘ ਪਨੇਸਰ, ਐਡਵੋਕੇਟ ਭਵਪ੍ਰੀਤ ਸਿੰਘ ਮੰੂਡੀ, ਜਗਜੀਤ ਸਿੰਘ ਗਿੱਲ, ਪਿੰ੍ਰਸੀਪਲ ਗੁਰਨਾਮ ਕੌਰ, ਮਹਾਂਪੁਰਸ਼ਾਂ ਦੇ ਭਰਾ ਗੁਰਦੀਪ ਸਿੰਘ, ਸਰਪੰਚ ਮਨਦੀਪ ਸਿੰਘ ਪੰਨੂੰ ਕਟਾਹਰੀ, ਗੁਰਪ੍ਰੀਤ ਸਿੰਘ ਨਿਹਾਲਗੜ੍ਹ, ਯਾਦਵਿੰਦਰ ਸਿੰਘ ਨਿਹਾਲਗੜ੍ਹ, ਬਲਵਿੰਦਰ ਸਿੰਘ ਹਰੀਗੜ੍ਹ ਬਾਵਾ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਕਮਿੱਕਰ ਸਿੰਘ ਕਟਾਹਰੀ ਆਦਿ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਪੂਰਵਕ ਮਨਾਇਆ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਅਗਲੀ ਖ਼ਬਰ ਪੰਜਾਬ ਦੇ ਹੜ੍ਹਾਂ ਨੂੰ ਰਾਸ਼ਟਰੀ ਆਫਤ ਐਲਾਨ ਕੀਤਾ ਜਾਵੇ- ਸੰਯੁਕਤ ਕਿਸਾਨ ਸਭਾ <br/>
Ad Position 24