23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਦੇ ਹੜ੍ਹਾਂ ਨੂੰ ਰਾਸ਼ਟਰੀ ਆਫਤ ਐਲਾਨ ਕੀਤਾ ਜਾਵੇ- ਸੰਯੁਕਤ ਕਿਸਾਨ ਸਭਾ <br/>

Ad Position 21
No active advertisement
ਅਜੀਤ ਡੈਸਕ 03-09-2025
ਖੰਨਾ, 2 ਸਤੰਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲੋਂ ਅੱਜ ਪ੍ਰਧਾਨ ਮੰਤਰੀ ਨੂੰ ਇਕ ਵਿਸ਼ਤਿ੍ਤ ਪੱਤਰ ਭੇਜ ਕੇ ਪੰਜਾਬ 'ਚ ਆਏ ਭਿਆਨਕ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਅਤੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲਿ੍ਹਆਂ ਲਈ ਸਮਰਪਿਤ ਸੈੱਲ ਬਣਾਉਣ ਦੀ ਮੰਗ ਕੀਤੀ ਗਈ | ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਜਲ ਸਰੋਤ ਮਹਿਕਮੇ ਦੇ ਪ੍ਰਮੁੱਖ ਸਕੱਤਰ ਆਈ. ਏ. ਐਸ ਕਿ੍ਸ਼ਨ ਕੁਮਾਰ ਵਲੋਂ ਹੜ੍ਹ-ਸੁਰੱਖਿਆ ਲਈ ਲੋੜੀਂਦੇ ਫੰਡ ਰੋਕਣ ਨਾਲ ਪੰਜਾਬ ਦੇ ਲੋਕਾਂ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ | ਇਹ ਲਾਪਰਵਾਹੀ ਸਿਰਫ਼ ਲੋਕਾਂ ਦੀ ਜ਼ਿੰਦਗੀ ਅਤੇ ਰੁਜ਼ਗਾਰ ਨੂੰ ਤਬਾਹ ਨਹੀਂ ਕਰਦੀ, ਸਗੋਂ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਾ ਬਣਦੀ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਰਾਵੀ ਦਰਿਆ ਸਮੇਤ ਬੰਨ੍ਹਾਂ ਦੇ ਪਾੜਾਂ ਕਾਰਨ ਹੁਣ ਐਮਰਜੈਂਸੀ ਹਾਲਾਤ 'ਚ ਭਾਰਤੀ ਫ਼ੌਜ ਦੇ ਪੈਦਲ ਜਵਾਨਾਂ ਜਾਂ ਬਖਤਰਬੰਦ ਵਾਹਨਾਂ ਦਾ ਸਰਹੱਦੀ ਇਲਾਕਿਆਂ ਤੱਕ ਪਹੁੰਚਣਾ ਅਸੰਭਵ ਬਣ ਗਿਆ ਹੈ | ਇਹ ਹਾਲਾਤ ਸਾਫ਼ ਦੱਸਦੇ ਹਨ ਕਿ ਮਾਮਲਾ ਸਿਰਫ਼ ਰਾਜ ਦਾ ਨਹੀਂ, ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਦਾ ਹੈ | ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਆਈ.ਏ.ਐਸ ਕਿ੍ਸ਼ਨ ਕੁਮਾਰ ਅਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਉੱਚ-ਪੱਧਰੀ ਜਾਂਚ ਹੋਵੇ, ਗੁਰਦਾਸਪੁਰ, ਪਠਾਨਕੋਟ, ਫ਼ਿਰੋਜ਼ਪੁਰ, ਤਰਨ ਤਰਨ ਵਰਗੇ ਸਰਹੱਦੀ ਜ਼ਿਲਿ੍ਹਆਂ ਲਈ ਪੀ. ਐਮ. ਓ ਜਾਂ ਕੈਬਨਿਟ ਸਕੱਤਰੇਤ ਹੇਠ ਖਾਸ ਸੈੱਲ ਬਣਾਇਆ ਜਾਵੇ ਅਤੇ ਹੜ੍ਹ ਪੀੜਤ ਲੋਕਾਂ ਲਈ ਤੁਰੰਤ ਆਰਥਿਕ ਸਹਾਇਤਾ ਮੁੜ-ਬਸਤੀਕਰਨ ਦੇ ਕਦਮ ਚੁੱਕੇ ਜਾਣ | ਇਸ ਮੌਕੇ ਉਨ੍ਹਾਂ ਨਾਲ ਕਾਮਰੇਡ ਹਵਾ ਸਿੰਘ, ਜਥੇਦਾਰ ਸਰਬਜੀਤ ਸਿੰਘ ਜੱਲਾ, ਬੂਟਾ ਸਿੰਘ ਕਰੋਦੀਆਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਲਜਿੰਦਰ ਸਿੰਘ ਬਹੁਪੱਖੀ ਸ਼ਖ਼ਸੀਅਤ ਸਨ-ਅਮਨ ਅਰੋੜਾ <br/> ਅਗਲੀ ਖ਼ਬਰ ਹਲਕਾ ਸਾਹਨੇਵਾਲ ਦੇ ਪਿੰਡ ਗੱਦੋਵਾਲ-ਕਰੌੜ ਲਿੰਕ ਰੋਡ ਨੂੰ ਪਾਣੀ ਨੇ ਲਾਇਆ ਖੋਰਾ <br/>
Ad Position 24