24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਤ ਸੁਖਦੇਵ ਸਿੰਘ ਬੇਰ ਕਲਾਂ ਗੁਰਮਤਿ ਗੁਰਸ਼ਬਦ ਪ੍ਰਚਾਰ ਫੇਰੀ ਉਪਰੰਤ ਵਾਪਸ ਪਰਤੇ

Ad Position 21
No active advertisement
ਅਜੀਤ ਡੈਸਕ 03-09-2025
ਮਲੌਦ, 2 ਸਤੰਬਰ (ਸਹਾਰਨ ਮਾਜਰਾ)- ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਨਿਰਮਲ ਡੇਰਾ ਬੇਰ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲੇ ਗੁਰਮਤਿ ਗੁਰਸ਼ਬਦ ਪ੍ਰਚਾਰ ਫੇਰੀ ਲੜੀ ਹੇਠ ਅਮਰੀਕਾ ਕੈਲੇਫੋਰਨੀਆ ਦੇ ਫਰੀਮੌਂਟ, ਮਨਟੀਕਾ, ਬੇਕਰਜ਼ਫੀਲਡ, ਸਨਫਰਾਂਸਿਸਕੋ, ਟਰੇਸੀ ਸ਼ਹਿਰਾਂ ਦੇ ਗੁਰੂ ਘਰਾਂ ਵਿਚ ਚੱਲ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਉਪਰੰਤ ਵਾਪਿਸ ਗੁਰਦੁਆਰਾ ਨਗਰਾਸੂ ਪਰਤ ਗਏ ਹਨ | ਸੰਤ ਬਾਬਾ ਬੇਅੰਤ ਸਿੰਘ ਲੰਗਰਾਂ ਵਾਲਿਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਦਮਦਮੀ ਟਕਸਾਲ ਦੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ, ਜਥੇ. ਗੁਰਦੀਪ ਸਿੰਘ, ਭਾਈ ਸੁਖਮਨ ਸਿੰਘ ਖ਼ਾਲਸਾ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਅਵਨੀਤ ਸਿੰਘ, ਭਾਈ ਹਰਜਿੰਦਰ ਸਿੰਘ, ਸਤਿਨਾਮ ਸਿੰਘ ਖ਼ਾਲਸਾ, ਰਣਯੋਧ ਸਿੰਘ ਆਦਿ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਅਤੇ ਸਨਮਾਨ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਤੁਰੰਤ ਕੀਤੀ ਜਾਵੇ- ਕਿਸਾਨ ਆਗੂ ਅਗਲੀ ਖ਼ਬਰ ਦੋਰਾਹਾ ਵਿਖੇ ਧਾਰਮਿਕ ਸਮਾਗਮ 4 ਨੂੰ
Ad Position 24