ਦੋਰਾਹਾ, 2 ਸਤੰਬਰ (ਮਨਜੀਤ ਸਿੰਘ ਗਿੱਲ)-ਦੁਰਗਾ ਸੋਸ਼ਲ ਵੈੱਲਫੇਅਰ ਸੋਸਾਇਟੀ ਪੈਦਲ ਯਾਤਰੀ ਅਤੇ ਦੋਰਾਹਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 4 ਸਤੰਬਰ ਨੂੰ ਸ਼ਾਮ 7:30 ਵਜੇ ਨਵੀਂ ਅਨਾਜ ਮੰਡੀ ਵਿੱਚ ਮਾਤਾ ਦੀ ਵਿਸ਼ਾਲ ਚੌਂਕੀ ਦਾ ਆਯੋਜਨ ਕੀਤਾ ਜਾ ਰਹੀ ਹੈ | ਇਸ ਸਬੰਧ ਵਿੱਚ ਅੱਜ ਮੀਟਿੰਗ ਤੋਂ ਬਾਅਦ ਮਾਤਾ ਦੀ ਚੌਂਕੀ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰਾਂ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਮਨੀ ਲਾਡਲਾ ਮਾਤਾ ਜੀ ਦਾ ਗੁਣਗਾਨ ਕਰਨਗੇ ਅਤੇ ਸ਼ਰਧਾਲੂਆਂ ਲਈ ਮਾਤਾ ਦਾ ਲੰਗਰ ਅਤੁੱਟ ਵੰਡਿਆ ਜਾਵੇਗਾ | ਇਸ ਮੌਕੇ ਮੁੱਖ ਤੌਰ 'ਤੇ ਵਿਨੀਤ ਅਸ਼ਟ ਵਿਕਾਸ ਭੰਡਾਰੀ, ਰਮੇਸ਼ ਕੁਮਾਰ, ਮੋਹਨ ਲਾਲ, ਅਨੀਸ਼ ਭਨੋਟ, ਪਵਨ ਕੁਮਾਰ, ਨਿਰਦੋਸ਼ ਕੁਮਾਰ, ਕਾਕਾ, ਮੋਹਿਤ ਸ਼ਰਮਾ ਅਤੇ ਹੋਰ ਮੌਜੂਦ ਸਨ |