24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਾਤਾ ਗੰਗਾ ਖ਼ਾਲਸਾ ਕਾਲਜ ਨੇ ਹੜ੍ਹ-ਰਾਹਤ ਫ਼ੰਡ ਲਈ ਭੇਜੀ ਇਕ ਦਿਨ ਦੀ ਤਨਖ਼ਾਹ <br/>

Ad Position 21
No active advertisement
ਅਜੀਤ ਡੈਸਕ 03-09-2025
ਖੰਨਾ, 2 ਸਤੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਹੜ੍ਹਾਂ ਦੀ ਮਾਰ ਝੱਲਦਾ ਹਰ ਪਾਸੇ ਪਾਣੀ ਨਾਲ ਘਿਰਿਆ ਹੋਇਆ ਹੈ | ਇਸ ਵੇਲੇ ਪੰਜਾਬ ਪਿਛਲੇ 37 ਵਰਿ੍ਹਆਂ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਦਾ ਸਾਹਮਣਾ ਕਰਦਾ ਨਜ਼ਰ ਆ ਰਿਹਾ ਹੈ | ਇਸ ਬਿਪਤਾ ਦੀ ਘੜੀ 'ਚ ਪਿੰਡਾਂ ਦੇ ਪਿੰਡ ਤਬਾਹੀ ਦੇ ਮੰਜ਼ਰ ਨੂੰ ਦਿਖਾ ਰਹੇ ਹਨ | ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਹਨ ਅਤੇ ਘਰਾਂ ਦੇ ਘਰ ਤਹਿਸ ਨਹਿਸ ਹੋ ਗਏ ਹਨ | ਇਸ ਅÏਖੀ ਘੜੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨਾਲ ਜੁੜੀ ਐਸ. ਜੀ. ਪੀ. ਸੀ. ਲੋਕਾਂ ਲਈ ਅਟੁੱਟ ਲੰਗਰ ਤੇ ਹਰ ਤਰ੍ਹਾਂ ਦੀ ਰਾਹਤ ਕਾਰਜ ਦੀ ਮਦਦ ਕਰਦੀ ਨਿਰੰਤਰ ਕਾਰਜਸ਼ੀਲ ਹੈ | ਐਸ. ਜੀ. ਪੀ. ਸੀ. ਪਰਿਵਾਰ ਦਾ ਹਿੱਸਾ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਦੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਮੂਹ ਸਟਾਫ਼ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਐਸ. ਜੀ. ਪੀ. ਸੀ. ਦੇ ਰਾਹਤ ਫ਼ੰਡ ਵਿਚ ਦੇਣ ਦਾ ਫ਼ੈਸਲਾ ਲੈਣ ਸਮੇਂ ਕਹੀ | ਇੱਥੇ ਜ਼ਿਕਰਯੋਗ ਹੈ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਰਾਹਤ ਕਾਰਜਾਂ ਲਈ ਇਕ ਕਿਸ਼ਤੀ ਫ਼ੌਰੀ ਤੌਰ 'ਤੇ ਕਾਲਜ ਵਿਖੇ ਬਣਾਉਣ ਦਾ ਜ਼ਿੰਮਾ ਲੈ ਕੇ ਇਸ ਦਾ ਨਿਰਮਾਣ ਕਾਰਜ ਵੀ ਆਰੰਭ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਵਿਖੇ ਧਾਰਮਿਕ ਸਮਾਗਮ 4 ਨੂੰ ਅਗਲੀ ਖ਼ਬਰ ਬਿ੍ਗੇਡੀਅਰ ਪੀ.ਐੱਸ. ਚੀਮਾ ਵਲੋਂ ਸੀ.ਟੀ. ਯੂਨੀਵਰਸਿਟੀ ਦਾ ਦੌਰਾ <br/>
Ad Position 24