ਜਗਰਾਉਂ, 2 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸੀ.ਟੀ. ਯੂਨੀਵਰਸਿਟੀ ਵਿਖੇ ਬਿ੍ਗੇਡੀਅਰ ਪੀ.ਐੱਸ. ਚੀਮਾ ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਗਰੁੱਪ ਕਮਾਂਡਰ ਐੱਨ.ਸੀ.ਸੀ. ਗਰੁੱਪ ਹੈੱਡਕੁਆਰਟਰ ਲੁਧਿਆਣਾ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਕਰਨਲ ਰੋਹਿਤ ਖੰਨਾ, ਸੈਨਾ ਮੈਡਲ, ਕਮਾਂਡਿੰਗ ਅਫ਼ਸਰ, 3 ਪੰਜਾਬ ਬਟਾਲੀਅਨ ਐੱਨ.ਸੀ.ਸੀ. ਲੁਧਿਆਣਾ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਵੀ ਮੌਜੂਦ ਸਨ | ਇਸ ਮੌਕੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਰਜਿਸਟਰਾਰ ਸੰਜੈ ਖੰਡੂਰੀ ਅਤੇ ਡਾਇਰੈਕਟਰ ਇੰਜੀ. ਦਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਬਿ੍ਗੇਡੀਅਰ ਚੀਮਾ ਨੇ ਐੱਨ.ਸੀ.ਸੀ. ਕੈਡਿਟਾਂ ਅਤੇ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਭਗਤੀ ਅਤੇ ਸਮਰਪਣ ਵਰਗੇ ਗੁਣਾਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਮੈਂ ਸੀ.ਟੀ. ਯੂਨੀਵਰਸਿਟੀ ਦੇ ਕੈਡਿਟਾਂ ਦਾ ਉਤਸ਼ਾਹ ਅਤੇ ਅਨੁਸ਼ਾਸਨ ਵੇਖ ਕੇ ਬਹੁਤ ਖੁਸ਼ ਹਾਂ | ਐੱਨ.ਸੀ.ਸੀ. ਨਾ ਸਿਰਫ਼ ਲੀਡਰਸ਼ਿਪ ਸਿਖਾਉਂਦਾ ਹੈ, ਬਲਕਿ ਕਿਰਦਾਰ, ਹਿੰਮਤ ਅਤੇ ਆਤਮ-ਵਿਸ਼ਵਾਸ ਦਾ ਵੀ ਨਿਰਮਾਣ ਕਰਦਾ ਹੈ | ਇਸ ਮੌਕੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਬਿ੍ਗੇਡੀਅਰ ਪੀ.ਐੱਸ. ਚੀਮਾ ਦਾ ਯੂਨੀਵਰਸਿਟੀ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਉਨ੍ਹਾਂ ਦੇ ਪ੍ਰੇਰਣਾਦਾਇਕ ਵਿਚਾਰਾਂ ਨੇ ਸਾਡੇ ਕੈਡਿਟਾਂ 'ਤੇ ਡੂੰਘਾ ਅਸਰ ਛੱਡਿਆ ਹੈ | ਇਸ ਮੌਕੇ ਐੱਨ.ਸੀ.ਸੀ. ਇੰਚਾਰਜ ਤਰਨਜੀਤ ਸਿੰਘ, ਸੰਦੀਪ ਕੌਰ ਅਤੇ ਕੁੱਲ 140 ਐੱਨ.ਸੀ.ਸੀ. ਕੈਡਿਟ ਹਾਜ਼ਰ ਸਨ |