24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੁਕਮ ਚੰਦ ਗੋਇਲ ਵਪਾਰ ਵਿੰਗ ਹਲਕਾ ਰਾਏਕੋਟ ਦੇ ਕੋਆਰਡੀਨੇਟਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 03-09-2025
ਰਾਏਕੋਟ, 2 ਸਤੰਬਰ (ਬਲਵਿੰਦਰ ਸਿੰਘ ਲਿੱਤਰ)-'ਆਪ' ਵਲੋਂ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਅਤੇ ਵਪਾਰੀ ਵਰਗ ਨੂੰ ਨਾਲ ਜੋੜਨ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀਆਂ ਸਿਫਾਰਿਸ਼ਾਂ ਤਹਿਤ ਆਲ ਟਰੇਡਰਜ਼ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਹੁਕਮ ਚੰਦ ਗੋਇਲ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੋਂ 'ਆਪ' ਵਪਾਰ ਵਿੰਗ ਦਾ ਹਲਕਾ ਕੋਆਰਡੀਨੇਟਰ ਲਗਾਇਆ ਗਿਆ ਹੈ, ਜਿਸ ਦਾ ਰਾਏਕੋਟ ਦੇ ਸਮੂਹ ਵਾਪਰਿਕ ਅਦਾਰਿਆਂ ਦੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ ਨੇ ਆਖਿਆ ਕਿ ਹੁਕਮ ਚੰਦ ਗੋਇਲ ਦੀ ਇਸ ਨਿਯੁਕਤੀ ਨਾਲ ਰਾਏਕੋਟ ਦੇ ਵਪਾਰੀ ਵਰਗ ਨੂੰ ਫਾਇਦਾ ਹੋਵੇਗਾ, ਉੱਥੇ ਹੀ ਹੁਕਮ ਚੰਦ ਗੋਇਲ ਰਾਏਕੋਟ ਹਲਕੇ ਦੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਨ ਲਈ ਵਿਸ਼ੇਸ਼ ਯਤਨ ਕਰਨਗੇ | ਇਸ ਮੌਕੇ ਹੁਕਮ ਚੰਦ ਗੋਇਲ ਨੇ ਕੋਆਰਡੀਨੇਟਰ ਲਗਾਉਣ 'ਤੇ ਪਾਰਟੀ ਹਾਈਕਮਾਂਡ ਤੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕਰਦਿਆਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਪ੍ਰਦੀਪ ਜਿੰਦਲ ਪ੍ਰਧਾਨ ਮਨਿਆਰੀ ਯੂਨੀਅਨ, ਕਮਲ ਗੋਇਲ, ਰਾਜ ਕੁਮਾਰ, ਸਤਪਾਲ ਕੁਮਾਰ, ਈਸ਼ਵਰ ਦਾਸ, ਪ੍ਰਦੀਪ ਗੋਇਲ, ਸੰਜੀਵ ਕੁਮਾਰ, ਤਰਸੇਮ ਚੰਦ ਕਾਂਸਲ, ਅਮਿਤ ਗਰਗ ਤੇ ਰਾਕੇਸ਼ ਗੋਇਲ ਆਦਿ ਵਪਾਰੀ ਆਗੂਆਂ ਨੇ ਗੋਇਲ ਨੂੰ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬਿ੍ਗੇਡੀਅਰ ਪੀ.ਐੱਸ. ਚੀਮਾ ਵਲੋਂ ਸੀ.ਟੀ. ਯੂਨੀਵਰਸਿਟੀ ਦਾ ਦੌਰਾ <br/> ਅਗਲੀ ਖ਼ਬਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੇਂਦਰ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ-ਕਾਮਰੇਡ ਸੇਖੋਂ <br/>
Ad Position 24