24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੇਂਦਰ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ-ਕਾਮਰੇਡ ਸੇਖੋਂ <br/>

Ad Position 21
No active advertisement
ਅਜੀਤ ਡੈਸਕ 03-09-2025
ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਪਹਾੜੀ ਰਾਜਾਂ ਉੱਤਰਾਖੰਡ, ਹਿਮਾਚਲ ਨਾਲ ਪੰਜਾਬ ਨੂੰ ਵੀ ਹੜ੍ਹਾਂ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ, ਅਜਿਹਾ ਕੋਈ ਪਹਿਲੀ ਵਾਰ ਨਹੀਂ, ਜਦੋਂ ਖੇਤੀ ਪ੍ਰਧਾਨ ਸੂਬੇ ਨੂੰ ਹੜ੍ਹਾਂ ਦੀ ਮਾਰ ਪਈ ਹੋਵੇ, ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਤਾਂ ਕੀ ਦੇਣਾ, ਗਿਰਦਾਵਰੀਆਂ ਤੱਕ ਸਮੇਂ ਸਿਰ ਨਹੀਂ ਕਰਵਾਈਆਂ | ਇਹ ਪ੍ਰਗਟਾਵਾ ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਪੰਜਾਬ ਅੰਦਰ 3 ਲੱਖ ਏਕੜ ਤੋਂ ਵੱਧ ਫ਼ਸਲ ਹੜ੍ਹਾਂ ਦੀ ਮਾਰ ਹੇਠ ਆਉਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਕੀਤਾ | ਕੇਂਦਰ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਪੈਕੇਜ਼ (ਵਿੱਤੀ ਮਦਦ) ਦੀ ਮੰਗ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਹੁਣ ਲੀਡਰਾਂ ਵਲੋਂ ਜਾਇਜ਼ਾ ਲੈਣ ਦਾ ਸਮਾਂ ਟੱਪ ਗਿਆ, ਸਰਕਾਰਾਂ ਨੂੰ ਹੜ੍ਹ ਪੀੜਤਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕਰ ਦੇਣਾ ਚਾਹੀਦਾ | ਸੇਖੋਂ ਨੇ ਕਿਹਾ ਕਿ ਰਾਜ ਤੇ ਕੇਂਦਰ ਸਰਕਾਰਾਂ ਵਲੋਂ ਕੁਦਰਤੀ ਆਫ਼ਤਾਂ ਲਈ ਰਾਖਵਾਂ ਕਰੋੜਾਂ ਦਾ ਧਨ ਹੜ੍ਹਾਂ ਦੀ ਸਥਿਤੀ 'ਚ ਨਾ ਵੰਡਿਆ ਤਾਂ ਫਿਰ ਸੂਬੇ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਿਵੇਂ ਰਹਿ ਸਕਦਾ | ਸੀ.ਪੀ.ਆਈ (ਐੱਮ) ਆਗੂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਵਿਦੇਸ਼ ਵਸੇ ਭਾਰਤੀ, ਖਾਸਕਰ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਟੂਰਨਾਮੈਂਟ, ਹੋਰ ਮੇਲਿਆਂ 'ਤੇ ਮੀਂਹ ਵਾਂਗੂ ਧਨ ਲੁਟਾਇਆ ਜਾਂਦਾ, ਹੁਣ ਪੰਜਾਬ 'ਚ ਮੀਂਹ ਅਤੇ ਹੜ੍ਹਾਂ ਦੀ ਤਬਾਹੀ ਨਾਲ ਖੇਤੀ ਤੇ ਪਸ਼ੂ ਧਨ ਦੇ ਉਜਾੜੇ ਤੋਂ ਪੀੜਤ ਲੋਕਾਂ ਨੂੰ ਐੱਨ.ਆਰ.ਆਈ ਸਿੱਧੀ ਮਦਦ ਦੇਣ |

Ad Position 22
No active advertisement
ਪਿਛਲੀ ਖ਼ਬਰ ਹੁਕਮ ਚੰਦ ਗੋਇਲ ਵਪਾਰ ਵਿੰਗ ਹਲਕਾ ਰਾਏਕੋਟ ਦੇ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਹੜ੍ਹਾਂ ਤੋਂ ਖੇਤ ਬਚਾਉਣ ਵਾਲੀਆਂ ਡਰੇਨਾਂ ਕਿਸਾਨਾਂ ਲਈ ਖੁਦ ਕਹਿਰ ਬਣੀਆਂ <br/>
Ad Position 24