24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹਾਂ ਤੋਂ ਖੇਤ ਬਚਾਉਣ ਵਾਲੀਆਂ ਡਰੇਨਾਂ ਕਿਸਾਨਾਂ ਲਈ ਖੁਦ ਕਹਿਰ ਬਣੀਆਂ <br/>

Ad Position 21
No active advertisement
ਅਜੀਤ ਡੈਸਕ 03-09-2025
ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਹੜ੍ਹਾਂ ਨਾਲ ਸਾਲ 1988 ਨਾਲੋਂ ਵੀ ਵੱਧ ਤਬਾਹੀ ਦਾ ਖ਼ਦਸ਼ਾ ਬਣਿਆ ਹੋਇਆ ਹੈ | ਜਲ-ਥਲ ਹੋਏ ਪੰਜਾਬ 'ਚ ਬਾਰਿਸ਼ ਅੱਜ ਵੀ ਨਿਰੰਤਰ ਜਾਰੀ ਰਹੀ | ਮੀਂਹ ਦੇ ਪਾਣੀ ਨਾਲ ਫ਼ਸਲਾਂ ਦੇ ਨੁਕਸਾਨ ਦਾ ਕਾਰਨ ਡਰੇਨਜ਼ ਵਿਭਾਗ ਦੀਆਂ ਸੇਮਾਂ (ਡਰੇਨਾਂ) ਦੀ ਸਫ਼ਾਈ ਦਾ ਨਾ ਹੋਣਾ ਹੈ | ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਅਤੇ ਹੜ੍ਹ ਦੇ ਕਹਿਰ ਤੋਂ ਖੇਤੀਬਾੜੀ ਜ਼ਮੀਨ ਬਚਾਉਣ ਲਈ ਸਰਕਾਰ ਦੇ ਸਿੰਚਾਈ ਵਿਭਾਗ ਨੇ ਡਰੇਨਾਂ ਦੀ ਖੁਦਾਈ ਕੀਤੀ, ਪ੍ਰੰਤੂ ਹੁਣ ਇਨ੍ਹਾਂ ਡਰੇਨਾਂ ਦੀ ਮਹਿਕਮੇ ਵਲੋਂ ਸਮੇਂ ਸਿਰ ਸਫ਼ਾਈ ਨਾ ਹੋਣ 'ਤੇ ਜੰਗਲ ਦਾ ਰੂਪ ਧਾਰਨ ਕਰ ਚੁੱਕੀਆਂ ਇਨ੍ਹਾਂ ਡਰੇਨਾਂ 'ਚ ਘਾਹ-ਫੂਸ ਪਾਣੀ ਨੂੰ ਅੱਗੇ ਨਹੀਂ ਤੁਰਨ ਦੇ ਰਿਹਾ, ਇਹੋ ਪਾਣੀ ਕਿਸਾਨਾਂ ਲਈ ਕਹਿਰ ਬਣ ਰਿਹਾ | ਬੱਦੋਵਾਲ-ਹਸਨਪੁਰ-ਹਿੱਸੋਵਾਲ ਸੇਮ ਦੀ ਗੱਲ ਕਰੀਏ ਜਾਂ ਰੱਤੋਵਾਲ-ਅੱਬੂਵਾਲ-ਹਲਵਾਰਾ ਸੇਮਾਂ ਦੀ ਸਫ਼ਾਈ ਨਾ ਹੋਣ 'ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ | ਕਿਸੇ ਸਮੇਂ ਸਰਕਾਰਾਂ ਵਲੋਂ ਮੀਂਹ ਦੀ ਮਾਰ ਤੋਂ ਖੇਤੀਬਾੜੀ ਜ਼ਮੀਨਾਂ ਬਚਾਉਣ ਲਈ 7200 ਕਿਲੋਮੀਟਰ ਲੰਬੀ ਡਰੇਨ ਦਾ ਨੈੱਟਵਰਕ ਬਣਾਇਆ ਸੀ, ਇਹ ਡਰੇਨਾਂ ਬਹੁਤਾ ਲਾਭ ਨਹੀਂ ਦੇ ਰਹੀਆਂ | ਜੰਗਲੀ ਘਾਹ ਨਾਲ ਬੁਰੀ ਤਰ੍ਹਾਂ ਬੰਦ ਪਈਆਂ ਡਰੇਨਾਂ ਕੋਲ ਉੱਚ ਅਧਿਕਾਰੀਆਂ ਦੇ ਅੱਖੀਂ ਘੱਟਾ ਪਾਉਣ ਲਈ ਸਫ਼ਾਈ ਵਾਲੇ ਠੇਕੇਦਾਰਾਂ ਵਲੋਂ ਭਾਰੀ ਮੀਂਹ ਦੇ ਦਿਨਾਂ 'ਚ ਸੜਕ ਕਿਨਾਰੇ ਘਾਹ ਦੀ ਸਫ਼ਾਈ ਲਈ ਇਕ ਮਸ਼ੀਨ ਲਿਆ ਖੜ੍ਹੀ ਕੀਤੀ ਜਾਂਦੀ ਹੈ | ਪੰਜਾਬ ਸਰਕਾਰ ਦੇ ਡਰੇਨਜ਼ ਵਿਭਾਗ ਨੂੰ ਇਨ੍ਹਾਂ ਸੇਮਾਂ ਦੀ ਸਫ਼ਾਈ ਸਮੇਂ ਸਿਰ ਕਰਵਾਉਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੇਂਦਰ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ-ਕਾਮਰੇਡ ਸੇਖੋਂ <br/> ਅਗਲੀ ਖ਼ਬਰ ਕਿ੍ਸ਼ਨ ਕੁਮਾਰ ਬਾਵਾ ਨੇ ਹੜ੍ਹ ਪੀੜਤਾਂ ਲਈ ਅਰਦਾਸ ਕਰਵਾਈ <br/>
Ad Position 24