ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਪੰਜਾਬ 'ਚ ਹੜ੍ਹਾਂ ਦੀ ਗੰਭੀਰ ਸਥਿਤੀ ਬਾਰੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨਾਲ ਪ੍ਰਭਾਵਿਤ ਲੋਕਾਂ ਅਤੇ ਬਚਾਅ 'ਚ ਲੱਗੀ ਸੰਗਤ ਬਾਰੇ ਗੱਲਬਾਤ ਕੀਤੀ | ਜਥੇਦਾਰ ਬਾਬਾ ਕੁਲਵੰਤ ਸਿੰਘ ਵਲੋਂ ਪੰਜਾਬ 'ਚ ਮੀਂਹ ਅਤੇ ਹੜ੍ਹਾਂ ਕਰਕੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ | ਸਰਬੱਤ ਦੇ ਭਲੇ ਲਈ ਅਰਦਾਸ ਵਿਚ ਸ਼ਾਮਿਲ ਕਿ੍ਸ਼ਨ ਕੁਮਾਰ ਬਾਵਾ ਵਲੋਂ ਸੰਤ ਬਾਬਾ ਨਰਿੰਦਰ ਸਿੰਘ, ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਨਾਲ ਵੀ ਹੜ੍ਹਾਂ 'ਚ ਘਿਰੇ ਪੰਜਾਬ ਦੇ ਲੋਕਾਂ ਦਾ ਦਰਦ ਸਾਂਝਾ ਕੀਤਾ | ਕਈ ਦਿਨ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਰੁਕਣ ਸਮੇਂ ਕਿ੍ਸ਼ਨ ਕੁਮਾਰ, ਉਮਰਾਓ ਸਿੰਘ ਹਰਿਆਣਾ, ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਵਲੋਂ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਚਿੱਤਰ ਅਤੇ ਇਲਾਹੀ ਗਿਆਨ ਦਾ ਸਾਗਰ ਪੁਸਤਕ ਭੇਟ ਕੀਤੀ |