ਪਸ਼ੂਆਂ ਲਈ ਹਰਾ ਚਾਰਾ ਤੇ ਰਾਹਤ ਸਮੱਗਰੀ ਦੇ ਟਰੱਕ ਭੇਜੇ
ਅਜੀਤ ਡੈਸਕ
06-09-2025
ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹੜ੍ਹ ਪੀੜਤਾਂ ਦੀ ਮਦਦ ਰਾਹਤ ਸਮੱਗਰੀ ਭੇਜੀ
ਬੀਜਾ, 5 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕੈਂਪ ਚਲਾਏ ਜਾ ਰਹੇ ਹਨ | ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਰਕਰਾਂ ਵਲੋਂ ਗੋਬਿੰਦਗੜ੍ਹ ਤੋਂ ਮਿਊਾਸੀਪਲ ਕੌਂਸਲ ਮੈਂਬਰ ਧਰਮਿੰਦਰ ਸਿੰਘ ਸੋਨੰੂ ਦੀ ਅਗਵਾਈ 'ਚ ਇਲਾਕੇ ਦੀਆਂ ਸੰਗਤਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਜ਼ਰੂਰੀ ਵਸਤਾਂ ਅਤੇ ਦਵਾਈਆਂ ਦਾ ਇਕ ਟਰੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਭਰਤੀ ਕਮੇਟੀ ਮੈਂਬਰ ਪੰਜਾਬ ਅਤੇ ਅਬਜ਼ਰਵਰ ਸ੍ਰੀ ਫ਼ਤਹਿਗੜ੍ਹ ਸਾਹਿਬ ਸੰਦੀਪ ਸਿੰਘ ਰੁਪਾਲੋਂ ਵਲੋਂ ਰਾਹਤ ਕੈਂਪਾਂ ਵੱਲ ਤੋਰਿਆ | ਇਸ ਮੌਕੇ ਨੌਜਵਾਨ ਵਲੰਟੀਅਰਾਂ ਦਾ ਇਕ ਜਥਾ ਵੀ ਨਾਲ ਰਵਾਨਾ ਹੋਇਆ ਜਿਹੜੇ ਰਾਹਤ ਕੈਂਪ 'ਚ ਪਹੁੰਚ ਕੇ ਹੜ ਪੀੜਤਾਂ ਦੀ ਲੋੜੀਂਦੀ ਮਦਦ ਕਰਨਗੇ | ਇਸ ਮੌਕੇ ਪਿ੍ੰਸ ਗਿੱਲ, ਸੰਦੀਪ ਸਿੰਘ, ਅਮਨਦੀਪ ਸਿੰਘ ਲੋਟੇ, ਮਨਜੋਤ ਸਿੰਘ, ਅਮਨਦੀਪ ਸਿੰਘ, ਹੁਸਨਪ੍ਰੀਤ ਸਿੰਘ ਸੇਖੋਂ, ਜੱਗਾ, ਬਿੱਟੂ ਅਕਾਸ਼ਦੀਪ ਸਿੰਘ, ਜੱਸੀ ਭੁੱਲਰ, ਜੱਥੇਦਾਰ ਨਛੱਤਰ ਸਿੰਘ, ਲੱਖਾ ਸਿੰਘ ਕੋਟਲਾ, ਨਵਦੀਪ ਸਿੰਘ ਤਾਨ, ਸੁਖਦਰਸ਼ਨ ਸਿੰਘ ਬਰਵਾਲੀ, ਰਾਜਵੀਰ ਸਿੰਘ, ਲਖਬੀਰ ਸਿੰਘ ਸੌਂਟੀ ਆਦਿ ਹਾਜ਼ਰ ਸਨ |