ਪਾਇਲ, 6 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਭੋਲਾ ਮੰਦਿਰ ਪਾਇਲ ਵਿਖੇ ਗਣੇਸ਼ ਚਤੁਰਥੀ ਮੌਕੇ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਪੂਜਾ ਅਰਚਨਾ ਦਾ ਆਯੋਜਨ ਕੀਤਾ ਗਿਆ | ਇਸ ਪੂਜਾ ਅਰਚਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਇੰਜੀ. ਜਗਦੇਵ ਸਿੰਘ ਵਲੋ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਜਿੱਥੇ ਭੋਲਾ ਮੰਦਰ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ੍ਰੀ ਭੋਲਾ ਮੰਦਰ ਕਮੇਟੀ ਵੱਲੋਂ ਹਰੇਕ ਸਾਲ ਕਰਵਾਏ ਜਾ ਰਹੇ ਇਸ ਸਮਾਗਮ ਨਾਲ ਜਿੱਥੇ ਸ਼ਹਿਰ ਵਿਚ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ, ਉੱਥੇ ਸ੍ਰੀ ਗਣੇਸ਼ ਦੀ ਸ਼ਰਧਾ ਭਾਵਨਾ ਨਾਲ ਕੀਤੀ ਪੂਜਾ ਅਰਚਨਾ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ | ਇਸ ਮੌਕੇ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਨੇ ਕਿਹਾ ਕਿ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਉਨ੍ਹਾਂ ਵਲੋਂ ਦਿੱਤੇ ਗਏ ਸੱਦੇ 'ਤੇ ਹਮੇਸ਼ਾ ਸਮਾਗਮ ਵਿਚ ਹਾਜ਼ਰੀ ਲਗਵਾਉਂਦੇ ਹਨ | ਮੌਕੇ ਪੰਡਿਤ ਰਾਮ ਪ੍ਰਸਾਦ, ਪ੍ਰਧਾਨ ਮਨਦੀਪ ਸਿੰਘ ਚੀਮਾ, ਚਰਨਜੀਤ ਸਿੰਘ ਪਾਇਲ, ਗੁਰਸ਼ਰਨ ਸਿੰਘ ਘੁਡਾਣੀ ਖ਼ੁਰਦ, ਵਿਜੇ ਕੁਮਾਰ ਨੇਤਾ, ਮਨਪ੍ਰੀਤ ਸਿੰਘ ਬਿੱਲਾ, ਰਾਕੇਸ਼ ਕੁਮਾਰ ਰਾਜੂ, ਜਗਦੀਪ ਕੁਮਾਰ, ਗੁਰਦਾਸ ਨਨਚਾਹਲ, ਮਨਦੀਪ ਕੁਮਾਰ ਲੱਕੀ, ਅਭੀ ਨਨ ਚਾਹਲ, ਜਸ਼ਨ ਢੱਲ, ਪਿਊਸ਼ ਤਿਵਾੜੀ, ਅੰਕੁਸ਼ ਤਿਵਾੜੀ, ਸ਼ਾਮ ਸੁੰਦਰ, ਹਰਨੂਰ ਪੁਰੀ, ਪ੍ਰਬਲ ਪੁਰੀ, ਤਨੁਜ ਢੱਲ, ਅਨਮੋਲ, ਹਨੀ ਢੱਲ, ਗੈਰੀ ਪੁੰਨੀ, ਪ੍ਰਭਜੋਤ, ਪਾਰਸ ਢੱਲ, ਮੋਹਿਤ ਕੁਮਾਰ, ਵਿੱਕੀ ਕੁਮਾਰ, ਯਤੇਸ਼ ਕੁਮਾਰ ਆਦਿ ਹਾਜ਼ਰ ਸਨ |