ਪਾਇਲ, 21 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਇੱਥੋਂ ਨੇੜਲੇ ਪਿੰਡ ਧਮੋਟ ਖ਼ੁਰਦ ਵਿਖੇ ਅਸਥਾਨ ਰਾਮਸਰ ਦੇ ਬਾਨੀ ਬਾਬਾ ਰਾਘੋ ਰਾਮ ਦੀ ਯਾਦ 'ਚ ਪ੍ਰਬੰਧਕ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 59ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਕਮੇਟੀ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆਂ ਕਿ ਬਾਬਾ ਰਾਘੋ ਰਾਮ ਦੀ ਯਾਦ ਨੂੰ ਸਮਰਪਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਉਪਰੰਤ ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਕਮੇਟੀ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਸਮਾਗਮ 'ਚ ਵੱਖ-ਵੱਖ ਪਿੰਡਾਂ ਤੋਂ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਲਈ ਮਾਲ੍ਹ-ਪੂੜੇ, ਖੀਰ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਸੇਵਾਦਾਰਾਂ ਵੱਲੋਂ ਬਾਖ਼ੂਬੀ ਨਾਲ ਸੇਵਾ ਨਿਭਾਈ ਗਈ | ਇਸ ਮੌਕੇ ਜਥੇਦਾਰ ਮਨਜੀਤ ਸਿੰਘ ਘੁਡਾਣੀ, ਰਬਨਪਾਲ ਸਿੰਘ ਸਰਪੰਚ, ਮਹੰਤ ਤਰਲੋਚਨ ਦਾਸ, ਕੁਲਦੀਪ ਸਿੰਘ ਗਿੱਲ ਕਲੱਬ ਪ੍ਰਧਾਨ, ਸੁਖਵੀਰ ਸਿੰਘ, ਹਰਪ੍ਰੀਤ ਸਿੰਘ ਬਿੱਲਾ ਧਮੋਟ, ਅੰਮਿ੍ਤਪਾਲ ਸਿੰਘ, ਕੁਲਦੀਪ ਸਿੰਘ ਸਾਬਕਾ ਪੰਚ, ਬਲਜੀਤ ਸਿੰਘ, ਮਹਿਕਦੀਪ ਸਿੰਘ, ਹਰਕੀਰਤ ਸਿੰਘ, ਅੰਮਿ੍ਤਪਾਲ ਸਿੰਘ, ਸੁਖਦੀਪ ਸਿੰਘ ਬੱਬੂ, ਬਲਜਿੰਦਰ ਸਿੰਘ ਸਾਬਕਾ ਸਰਪੰਚ ਭਾਡੇਵਾਲ ਕੁਲਜੀਤ ਸਿੰਘ, ਕੁਲਦੀਪ ਸਿੰਘ ਚਾਪੜਾ, ਮੇਜਰ ਸਿੰਘ ਪਾਇਲ, ਗੁਰਮੀਤ ਸਿੰਘ ਘੁਡਾਣੀ ਕਲਾਂ ਆਦਿ ਹਾਜ਼ਰ ਸਨ |