03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਦੌਰਾਨ ਅਹਿਮ ਵਿਚਾਰਾਂ

Ad Position 21
No active advertisement
ਅਜੀਤ ਡੈਸਕ 25-09-2025
ਮਾਛੀਵਾੜਾ ਸਾਹਿਬ, 24 ਸਤੰਬਰ (ਮਨੋਜ ਕੁਮਾਰ)-ਬਲਾਕ ਕਾਂਗਰਸ ਕਮੇਟੀ ਦੀ ਇੱਕ ਮਾਸਿਕ ਮੀਟਿੰਗ ਬਲਾਕ ਦਿਹਾਤੀ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਅਗਵਾਈ ਵਿਚ ਹੋਈ | ਜਿਸ ਵਿਚ ਪਹਿਲਾਂ ਦੀ ਤਰ੍ਹਾਂ ਭਾਰੀ ਗਿਣਤੀ ਵਿਚ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ | ਮੀਟਿੰਗ ਦੇ ਮੁੱਖ ਏਜੰਡੇ ਵਿਚ ਸਭ ਤੋਂ ਪਹਿਲਾਂ ਬਲਾਕ ਕਾਂਗਰਸ ਕਮੇਟੀ ਦਾ ਹੋਰ ਵਿਸਥਾਰ ਕੀਤਾ ਗਿਆ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਰਸਮੀ ਮੁਲਾਕਾਤ ਕੀਤੀ ਗਈ | ਇਸ ਮੌਕੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਰਟੀ ਦੇ ਵਿਚਾਰ ਘਰ ਘਰ ਤੱਕ ਪਹੰੁਚਾਉਣੇ ਚਾਹੀਦੇ ਹਨ ਤੇ ਪਾਰਟੀ ਦੀ ਲੋਕ ਪੱਖੀ ਨੀਤੀਆਂ ਨਾਲ ਆਮ ਲੋਕਾਂ ਨੂੰ ਵੱਧ ਤੋਂ ਵੱਧ ਜੋੜਨਾ ਚਾਹੀਦਾ ਹੈ | ਪਿਛਲੇ ਦਿਨੀਂ ਇਲਾਕੇ ਦੇ ਜਿਹੜੇ ਸੰਵੇਦਨਸ਼ੀਲ ਬੰਨ੍ਹਾਂ ਦੇ ਟੁੱਟਣ ਦਾ ਖ਼ਤਰਾ ਬਣਿਆ ਸੀ ਸਾਡੇ ਸੂਝਵਾਨ ਤੇ ਦੂਰ ਅੰਦੇਸ਼ੀ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਦਿੱਤਾ ਨਿਰਦੇਸ਼ਾਂ ਵਿਚ ਪਾਰਟੀ ਵਰਕਰਾਂ ਨੇ ਦਿਨ ਰਾਤ ਕੰਮ ਕੀਤਾ ਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟ ਕੀਤਾ ਗਿਆ | ਇਸ ਮੀਟਿੰਗ ਵਿਚ ਹੋਰਨਾਂ ਆਗੂਆਂ ਤੋ ਇਲਾਵਾ ਬਲਾਕ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ, ਪਰਮਜੀਤ ਸਿੰਘ ਪੰਮੀ, ਅਮਰਜੀਤ ਸਿੰਘ ਕਾਲਾ, ਰਾਕੇਸ਼ ਕੁਮਾਰ ਛਿੰਦੂ, ਕੁਲਵਿੰਦਰ ਸਿੰਘ ਸ਼ੇਰੀਆ, ਸੱਤਬਲਹਿਆਰ ਗੜੀ ਬੇਟ ਸਮੇਤ ਹੋਰ ਕਈ ਪਾਰਟੀ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਸਕੂਲ ਦੋਰਾਹਾ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬੇਗੋਵਾਲ ਵਿਖੇ 11 ਮੈਂਬਰੀ ਇਕਾਈ ਦਾ ਗਠਨ
Ad Position 24