ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ) ਵੱਲੋਂ ਪਿ੍ੰਸੀਪਲ ਡਾ. ਗਗਨਦੀਪ ਸਿੰਘ ਦੀ ਅਗਵਾਈ ਹੇਠ ਗਣਿਤ, ਸਾਇੰਸ ਅਤੇ ਕੰਪਿਊਟਰ ਸਾਇੰਸ ਵਿਭਾਗਾਂ ਨੇ ਸਾਇੰਸ ਐਂਡ ਤਕਨਾਲੋਜੀ ਐਂਟਰਪ੍ਰਨਿਓਰਸ਼ਿਪ ਪਾਰਕ (ਡੀ. ਐੱਸ. ਟੀ. ਭਾਰਤ ਸਰਕਾਰ, ਪੀ. ਐੱਸ. ਸੀ.ਐੱਸ ਐਂਡ ਟੀ. ਪੰਜਾਬ ਸਰਕਾਰ ਅਤੇ ਐੱਨ. ਐੱਸ. ਈ. ਟੀ.), ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਕਾਲਜ ਦੇ ਬੀ. ਐੱਸ. ਸੀ. ਮੈਡੀਕਲ ਤੇ ਨਾਨ- ਮੈਡੀਕਲ, ਬੀ. ਸੀ. ਏ., ਬੀ. ਏ. ਤੇ ਬੀ. ਕਾਮ ਦੇ 43 ਵਿਦਿਆਰਥੀਆਂ ਨੂੰ ਇੱਕ ਰੋਜ਼ਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਵਿੱਦਿਅਕ ਦੌਰੇ ਦੌਰਾਨ ਡਾ. ਅਰਵਿੰਦ ਢੀਂਗਰਾ (ਅਗਜੈਕਟਿਵ ਡਾਇਰੈਕਟਰ ਐੱਸ. ਟੀ. ਈ. ਪੀ.) ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਰੁਜ਼ਗਾਰ ਦੀ ਸ਼ੁਰੂਆਤ ਕਰਨ ਵਿਚ, ਨਵੀਂ ਸੋਚ ਨੂੰ ਉਸਾਰੂ ਰੂਪ ਵਿਚ ਲਿਜਾਣ, ਸਵੈ- ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਸਰਕਾਰ ਦੁਆਰਾ ਮਿਲਦੀ ਆਰਥਿਕ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਦੀ ਬਜਾਏ ਰੁਜ਼ਗਾਰ ਦਾਤਾ ਬਣਨ ਲਈ ਪ੍ਰੇਰਿਤ ਕੀਤਾ | ਇਸੇ ਤਰ੍ਹਾਂ ਰਵਿੰਦਰ ਦੇਵ (ਟੀ. ਪੀ. ਓ. ਅਤੇ ਸਹਾਇਕ ਪ੍ਰੋਫੈਸਰ ਐੱਸ. ਟੀ. ਈ. ਪੀ. , ਜੀ ਐੱਨ. ਡੀ. ਈ.) ਨੇ ਵਿਦਿਆਰਥੀਆਂ ਨੂੰ ਚੰਗੇ ਕਰੀਅਰ ਦੀ ਸ਼ੁਰੂਆਤ ਲਈ ਸÉੈ- ਰੁਜ਼ਗਾਰ ਨੂੰ ਅਪਣਾਉਣ ਦੀ ਚੰਗੀ ਸਲਾਹ ਦਿੱਤੀ | ਇਹਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ (ਸਹਾਇਕ ਪ੍ਰੋਫੈਸਰ ਅਤੇ ਪ੍ਰੋਗਰਾਮ ਕੋਆਰਡੀਨੇਟਰ) ਨੇ ਵਿਦਿਆਰਥੀਆਂ ਨੂੰ ਸਰਕਾਰ ਅਤੇ ਡੀ. ਐੱਸ. ਟੀ. ਦੁਆਰਾ ਪੇਸ਼ ਕੀਤੇ ਜਾਂਦੇ ਮੁਫ਼ਤ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਗੁਰਵਿੰਦਰ ਸਿੰਘ ਵਿਦਿਆਰਥੀਆਂ ਨੂੰ ਉਦਯੋਗਿਕ ਦੌਰੇ ਤੇ ਲੈ ਕੇ ਗਏ ਅਤੇ ਉਨ੍ਹਾਂ ਨੂੰ ਵੱਖ-ਵੱਖ ਵਰਕਸ਼ਾਪਾਂ ਦਿਖਾਉਂਦਿਆਂ ਉਦਯੋਗ ਵਿੱਚ ਨਵੇਂ-ਨਵੇਂ ਉੱਦਮਤਾ ਰੁਝਾਨਾਂ ਦੀ ਜਾਣਕਾਰੀ ਪ੍ਰਦਾਨ ਕੀਤੀ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਗੁਰਦੁਆਰਾ ਆਲਮਗੀਰ ਸਾਹਿਬ, ਲੁਧਿਆਣਾ ਵਿਖੇ ਮੱਥਾ ਟੇਕਿਆ | ਇਸ ਵਿੱਦਿਅਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸÉੈ- ਰੁਜ਼ਗਾਰ ਲਈ ਵੱਖ-ਵੱਖ ਰੁਝਾਨਾਂ ਨੂੰ ਉਤਸ਼ਾਹਿਤ ਕਰਨਾ ਸੀ | ਕਾਲਜ ਪਿ੍ੰਸੀਪਲ ਨੇ ਇਹਨਾਂ ਯੋਗ ਉੱਦਮਾਂ ਲਈ ਵਿਭਾਗਾਂ ਨੂੰ ਵਧਾਈ ਦਿੱਤੀ | ਇਹ ਵਿੱਦਿਅਕ ਦੌਰਾ ਪ੍ਰੋ. ਹਰਿੰਦਰ ਕੌਰ, ਡਾ. ਮੰਜੂ ਸੱਦੀ, ਡਾ. ਅੰਮਿ੍ਤ ਕੌਰ ਬਾਂਸਲ, ਲੈਕ. ਗੁਰਵਿੰਦਰ ਕੌਰ, ਲੈਕ. ਗੁਰਪ੍ਰੀਤ ਕੌਰ, ਪ੍ਰੋ. ਪਵਨਜੀਤ ਕੌਰ ਤੇ ਪ੍ਰੋ. ਸਿਮਰਨਜੀਤ ਕੌਰ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਗਿਆ |