ਰਾੜਾ ਸਾਹਿਬ, 25 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਸਾਬਕਾ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਤੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਕਮਲ ਦੀ ਅਗਵਾਈ ਵਿਚ ਪਿੰਡ ਸਿਆੜ੍ਹ ਤੋਂ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਜਲਾਲਾਬਾਦ ਹਲਕਾ ਦੇ ਪਿੰਡਾਂ ਨੂੰ ਪਸ਼ੂਆਂ ਦੇ ਖਾਣ ਲਈ ਇੱਕ ਟਰੱਕ ਚੋਕਰ ਦਾ ਭੇਜਿਆ ਗਿਆ | ਇਸ ਸਮੇਂ ਚੋਕਰ ਦਾ ਟਰੱਕ ਰਵਾਨਾ ਕਰਨ ਸਮੇਂ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਪੰਜਾਬ 'ਤੇ ਜਦੋਂ ਕੋਈ ਆਫ਼ਤ ਜਾਂ ਅÏਕੜ ਆਈ ਤਾਂ ਪੰਜਾਬ ਹਮੇਸ਼ਾ ਆਰਥਕ ਪੱਖੋਂ ਆਪਸੀ ਭਾਈਚਾਰਕ ਸਾਂਝ ਨਾਲ ਮਜ਼ਬੂਤ ਹੋਇਆ ਹੈ ਅਤੇ ਪੰਜਾਬ ਹਮੇਸ਼ਾ ਦੁਬਾਰਾ ਉੱਭਰਿਆ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ | ਉਨ੍ਹਾਂ ਪਿੰਡ ਸਿਆੜ੍ਹ ਦੀ ਸਾਰੀ ਆਪਣੀ ਟੀਮ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪਸ਼ੂਆਂ ਲਈ ਚਾਰਾ, ਆਚਾਰ ਤੇ ਚੋਕਰ ਭੇਜਣ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਗੁਰਮੁਖ ਸਿੰਘ ਗੋਮੀ ਸਿਆੜ੍ਹ ਮੰਡਲ ਪ੍ਰਧਾਨ, ਕੌਂਸਲਰ ਜੱਸਾ ਰੋੜੀਆਂ, ਸੋਨੀ ਕਨੇਡਾ, ਹਰਬੰਸ਼ ਸਿੰਘ, ਕੁਲਦੀਪ ਸਿੰਘ , ਗੁਰਜੀਤ ਸਿੰਘ, ਤਰਲੋਚਨ ਸਿੰਘ, ਜਸ਼ਪਾਲ ਸਿੰਘ, ਮਨਪ੍ਰੀਤ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਸ਼ੇਰ ਸਿੰਘ, ਰਣਜੀਤ ਸਿੰਘ ਫੌਜੀ, ਜਸਵੀਰ ਸਿੰਘ, ਜਸਪ੍ਰੀਤ ਸਿੰਘ, ਈਸ਼ਰ ਸਿੰਘ, ਦਰਸ਼ਨ ਸਿੰਘ, ਜੁਗਰਾਜ ਸਿੰਘ ਆਦਿ ਸਨ |