ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਨਰੋਤਮ ਵਿੱਦਿਆ ਮੰਦਰ ਸੀ. ਸੈਕ. ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ਨਰੇਸ਼ ਚੰਦਰ ਸਟੇਡੀਅਮ 'ਚ ਹੋਈਆਂ ਜ਼ੋਨ ਸਕੂਲ ਖੇਡਾਂ ਵਿਚ ਕੁਸ਼ਤੀ ਅੰਡਰ-19 ਵਰਗ ਵਿਚ ਜਸਕੀਰਤ ਸਿੰਘ ਸਪੁੱਤਰ ਦਵਿੰਦਰ ਸਿੰਘ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ | ਡਿਸਕਸ ਥ੍ਰੋ 'ਚ ਅੰਡਰ-14 ਵਰਗ ਮੁਹੰਮਦ ਅਫ਼ਸਾਨ ਸਪੁੱਤਰ ਮੁਹੰਮਦ ਅਤੀਕ ਨੇ ਸੋਨੇ ਦਾ ਤਗਮਾ ਤੇ ਅੰਡਰ-14 ਵਰਗ 'ਚ ਸੌਰਵ ਸਪੁੱਤਰ ਰਾਜ ਕੁਮਾਰ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਜੈਵਲਿਨ ਥ੍ਰੋ 'ਚ ਅੰਡਰ-17 ਵਰਗ ਸਹਿਜਪ੍ਰੀਤ ਸਿੰਘ ਸਪੁੱਤਰ ਗੁਰਦਰਸ਼ਨ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਇਸ ਦੇ ਨਾਲ ਹੀ ਭਾਈ ਘਨਈਆਂ ਕੁਸ਼ਤੀ ਸਕੂਲ 'ਚ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਕੁਸ਼ਤੀ ਅੰਡਰ-14 ਵਰਗ ਸਚਿਨ ਸਪੁੱਤਰ ਸੋਮਵੀਰ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ ਤੇ ਅੰਡਰ-17 ਵਰਗ ਰਾਜਵੀਰ ਸਪੁੱਤਰ ਸੰਦੀਪ ਕੁਮਾਰ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਬਾਕਸਿੰਗ 'ਚ ਅੰਡਰ-14 ਵਰਗ ਰਾਜਵੀਰ ਸਿੰਘ ਸਪੁੱਤਰ ਲੱਕਛਮਣ ਸਿੰਘ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ ਤੇ ਅੰਡਰ-17 ਵਰਗ ਮਨਿੰਦਰ ਸਿੰਘ ਸਪੁੱਤਰ ਗੁਰਮੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਪਾਵਰ ਲਿਫ਼ਟਿੰਗ 'ਚ ਅੰਡਰ-17 ਵਰਗ ਜਗਮੀਤ ਸਿੰਘ ਸਪੁੱਤਰ ਤਰਲੋਕ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਇਸ ਦੇ ਨਾਲ-ਨਾਲ ਕਾਰਤਿਕ, ਪੁਨੀਤ, ਵੰਸ਼, ਨਵਜੋਤ ਸਿੰਘ, ਪੁਸ਼ਪਿੰਦਰ ਸਿੰਘ ਆਦਿ ਵਿਦਿਆਰਥੀਆਂ ਨੇ ਵੀ ਖੇਡਾਂ 'ਚ ਭਾਗ ਲਿਆ | ਇਸ ਮੌਕੇ ਸਕੂਲ ਦੇ ਮੁਖੀ ਆਦਰਸ਼ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਹ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਤੇ ਨਾਲ ਹੀ ਬਾਕੀ ਵਿਦਿਆਰਥੀਆਂ ਨੂੰ ਖੇਡਾਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਭਦੀਪ ਪੁੰਜ, ਵਾਈਸ ਪਿ੍ੰ. ਕੰਚਨ ਸ਼ਰਮਾ, ਮਧੂ, ਮੁਸਕਾਨ ਸ਼ਾਹੀ, ਸੁਖਵੀਰ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਕੌਰ ਹਾਜਰ ਸਨ |