10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਝੋਨੇ ਦੀ ਰਸਮੀ ਤੌਰ 'ਤੇ ਸਰਕਾਰੀ ਖ਼ਰੀਦ ਦੀ ਹੋਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 26-09-2025
ਮਾਛੀਵਾੜਾ ਸਾਹਿਬ, 25 ਸਤੰਬਰ (ਮਨੋਜ ਕੁਮਾਰ)-ਪਿਛਲੇ ਦਿਨਾਂ ਦੀ ਬੇਮੌਸਮੀ ਭਾਰੀ ਬਰਸਾਤ ਦਾ ਅਸਰ ਝੋਨੇ ਦੀ ਫ਼ਸਲ 'ਤੇ ਇਸ ਕਦਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਸ ਖ਼ਰੀਦ ਦਾ ਸਿਲਸਿਲਾ ਪਹਿਲੇ ਸੀਜ਼ਨਾਂ ਵਿਚ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਸੀ | ਅੱਜ ਉਹੀ ਰਸਮੀ ਤੌਰ 'ਤੇ ਖ਼ਰੀਦ ਸਰਕਾਰੀ ਖ਼ਰੀਦ ਦੇ ਕਰੀਬ ਇੱਕ ਹਫ਼ਤਾ ਦੇਰੀ ਨਾਲ ਦੇਖਣ ਨੂੰ ਮਿਲੀ¢ ਸਥਾਨਕ ਦਾਣਾ ਮੰਡੀ ਵਿਚ ਝੋਨੇ ਦੀ ਆਮਦ ਦੀ ਸ਼ੁਰੂਆਤ ਹੋਈ, ਜਿਸ ਵਿਚ ਸਰਕਾਰੀ ਏਜੰਸੀਆਂ ਨੇ ਝੋਨਾ ਖ਼ਰੀਦਿਆ¢ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੱਤਰ ਮਾਰਕੀਟ ਕਮੇਟੀ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਮੰਡੀ ਵਿਚ 2437 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਬਾਸਮਤੀ ਦੀ ਗੱਲ ਕਰੀਏ ਤਾਂ ਹੁਣ ਤੱਕ 53500 ਕੁਇੰਟਲ ਖ਼ਰੀਦ ਕੀਤੀ ਜਾ ਚੁੱਕੀ ਹੈ¢ ਹਾਲਾਂਕਿ ਇਸ ਵਾਰ ਸਰਕਾਰ ਨੇ ਝੋਨੇ ਦਾ ਮੁੱਲ 2389 ਰੁਪਏ ਨਿਰਧਾਰਿਤ ਕੀਤਾ ਹੈ ਅਤੇ ਬਾਸਮਤੀ 2700-3300 ਰੁਪਏ ਕੁਇੰਟਲ ਤੱਕ ਵਿਕ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਬਾਬਾ ਬਲਜੀਤ ਦਾਸ ਦਾ ਬਰਸੀ ਸਮਾਗਮ 28 ਨੂੰ <br/> ਅਗਲੀ ਖ਼ਬਰ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਸੰਬੰਧੀ 5 ਨੂੰ ਕਰਵਾਇਆ ਜਾਵੇਗਾ ਸਮਾਗ...
Ad Position 24