10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 26-09-2025
ਅਹਿਮਦਗੜ੍ਹ, 25 ਸਤੰਬਰ (ਰਵਿੰਦਰ ਪੁਰੀ)-ਵਣ ਉਤਸਵ ਦੇ ਸ਼ੁੱਭ ਮੌਕੇ ਅੱਜ ਗਰਾਮ ਪੰਚਾਇਤ ਜੰਡਾਲੀ ਖ਼ੁਰਦ ਵਲੋਂ ਸ਼੍ਰੀਆਂਸ ਇੰਡਸਟਰੀਜ਼ ਲਿਮਟਿਡ ਦੇ ਅਹਾਤੇ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ¢ ਸਰਪੰਚ ਸੋਨੀ ਜੰਡਾਲੀ ਦੀ ਅਗਵਾਈ ਹੇਠ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ¢ ਜਿਸ ਮੌਕੇ ਮੁੱਖ ਮਹਿਮਾਨ ਗਿਆਨੀ ਗਗਨਦੀਪ ਸਿੰਘ ਨਿਰਮਲ ਆਸ਼ਰਮ ਜੰਡਾਲੀ, ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਵਿੱਕੀ ਸ਼ਰਮਾ ਆਦਿ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਕਰ ਕੇ ਹਾਜਿਰ ਸਨ¢ ਸ਼੍ਰੀਆਂਸ ਇੰਡਸਟਰੀਜ਼ ਲਿਮਟਿਡ ਦੇ ਪ੍ਰਬੰਧਕ ਸੰਦੀਪ ਜੈਨ, ਅਮਿਤ ਅਰੋੜਾ, ਸੁਨੀਲ ਜੌਲੀ, ਇੰਦਰਪਾਲ ਵਾਲੀਆਂ, ਭਗਵਤੀ ਪ੍ਰਸਾਦ, ਮਾਨਿਕ ਜੈਨ ਆਦਿ ਨੇ ਇਸ ਮੌਕੇ 'ਤੇ ਭਰੋਸਾ ਦਿੱਤਾ ਕਿ ਸ਼੍ਰੀਆਂਸ ਲਿਮਟਿਡ ਅਜਿਹੇ ਹਰ ਕਾਰਜ ਵਿਚ ਵੱਧ ਚੜ ਕੇ ਸਹਿਯੋਗ ਪਾਵੇਗੀ¢ ਇਸ ਮੌਕੇ ਬਾਬਾ ਗਗਨਦੀਪ ਸਿੰਘ ਅਤੇ ਪ੍ਰਧਾਨ ਵਿੱਕੀ ਸ਼ਰਮਾ ਨੇ ਸ਼੍ਰੀਆਂਸ ਲਿਮਟਿਡ ਦਾ ਵਿਸ਼ੇਸ਼ ਕਰ ਕੇ ਧੰਨਵਾਦ ਕੀਤਾ¢ ਇਸ ਮੁਹਿੰਮ ਦੇ ਪਹਿਲੇ ਪੜਾਅ ਮੌਕੇ ਅੱਜ 100 ਦੇ ਕਰੀਬ ਪੌਦੇ ਲਗਾਏ ਗਏ¢ ਜਿਨ੍ਹਾਂ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਸ਼੍ਰੀਆਂਸ ਲਿਮਟਿਡ ਦੇ ਅਧਿਕਾਰੀਆਂ ਨੇ ਲਈ¢ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਮੁਹਿੰਮ ਮੌਕੇ ਜੰਗਲਾਤ ਰੇਂਜਰ ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ ਆਦਿ ਵੀ ਵਿਸ਼ੇਸ਼ ਕਰ ਕੇ ਹਾਜਰ ਸਨ¢

Ad Position 22
No active advertisement
ਪਿਛਲੀ ਖ਼ਬਰ ਜੀ. ਐਸ. ਟੀ. 'ਚ ਨਵੇਂ ਸੁਧਾਰਾਂ ਨਾਲ ਭਾਰਤ ਦੇ ਹਰ ਵਰਗ ਨੂੰ ਵੱਡੀ ਰਾਹਤ ਮਿਲੇਗੀ- ਭਾਜਪਾ ਆਗੂ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਪਿੰਡ ਕਟਾਹਰੀ ਵਲੋਂ ਸਮਾਜ ਸੇਵੀ ਪਿੰਕਾ ਜਰਗ ਦਾ ਵਿਸ਼ੇਸ ਸਨਮਾਨ <br/>
Ad Position 24