10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਿੱਖਿਆ ਵਿਭਾਗ ਵਲੋਂ ਵੋਕੇਸ਼ਨਲ ਮਾਸਟਰਾਂ ਦਾ ਅਹੁਦਾ ਬਦਲ ਕੇ ਵੋਕੇਸ਼ਨਲ ਲੈਕਚਰਾਰ ਕਰ ਦੇਣ 'ਤੇ ਅਧਿਆਪਕ ਬਾਗੋਬਾਗ ਸਿੱਖਿਆ ਮੰਤਰੀ ਤੇ ਸਕੱਤਰ ਦਾ ਕੀਤਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 26-09-2025
ਮਲੌਦ/ਡੇਹਲੋਂ, 25 ਸਤੰਬਰ (ਸਹਾਰਨ ਮਾਜਰਾ/ਅੰਮਿ੍ਤਪਾਲ ਸਿੰਘ ਕੈਲੇ)-ਸਿੱਖਿਆ ਵਿਭਾਗ ਵਿਚ ਬਤੌਰ ਵੋਕੇਸ਼ਨਲ ਮਾਸਟਰ/ਮਿਸਟਰੈਸ ਵਜੋਂ ਰੈਗੂਲਰ ਸੇਵਾਵਾਂ ਨਿਭਾ ਰਹੇ ਸੂਬੇ ਭਰ ਦੇ ਸੈਂਕੜੇ ਅਧਿਆਪਕਾਂ ਵਲੋਂ ਆਪਣੇ ਅਹੁਦੇ ਦੀ ਉਠਾਈ ਜਾ ਰਹੀ ਮੰਗ ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਬਿਲਕੁਲ ਜਾਇਜ਼ ਮੰਨਦਿਆਂ ਡਿਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ (ਐਜੂਕੇਸ਼ਨ ਬਰਾਂਚ) ਵਲੋਂ ਸਰਕਾਰੀ ਤੌਰ 'ਤੇ ਗਜ਼ਟ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ | ਸਟੇਟ ਵੋਕੇਸ਼ਨਲ ਸਟਾਫ਼ ਐਸੋ. ਆਫ਼ ਪੰਜਾਬ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਦੱਸਿਆ ਕਿ ਇਸ ਅਨੁਸਾਰ ਗਰੁੱਪ ਬੀ, ਸਰਵਿਸ ਰੂਲਜ਼ 2018 ਦੇ ਸੋਧੇ ਹੋਏ ਸੇਵਾ ਨਿਯਮ-2025 ਰਾਹੀਂ ਸਰਕਾਰੀ ਸਕੂਲਾਂ ਵਿਚ ਸੇਵਾ ਕਰ ਰਹੇ ਮੌਜੂਦਾ ਵੋਕੇਸ਼ਨਲ ਮਾਸਟਰਾਂ ਦਾ ਅਹੁਦਾ ਬਦਲ ਕੇ ਵੋਕੇਸ਼ਨਲ ਲੈਕਚਰਾਰ ਕਰ ਦਿੱਤਾ ਗਿਆ ਹੈ | ਸਟੇਟ ਵੋਕੇਸ਼ਨਲ ਸਟਾਫ਼ ਐਸੋ. ਆਫ਼ ਪੰਜਾਬ ਦੇ ਪ੍ਰਧਾਨ ਅਤੇ ਆਗੂਆਂ ਦੀ ਸਖ਼ਤ ਮਿਹਨਤ ਸਦਕਾ ਮਿਲੇ ਅਹੁਦੇ ਲਈ ਵੋਕੇਸ਼ਨਲ ਲੈਕਚਰਾਰਾਂ ਵਿਚ ਅਤਿਅੰਤ ਖ਼ੁਸ਼ੀ ਪਾਈ ਜਾ ਰਹੀ ਹੈ | ਕਿਉਂਕਿ ਬਹੁਤ ਸਾਰੇ ਅਧਿਆਪਕ ਆਪਣੀ ਉੱਚ ਯੋਗਤਾ ਦੇ ਆਧਾਰ 'ਤੇ ਤਨਖ਼ਾਹ ਗਰੇਡ ਤਾਂ ਲੈਕਚਰਾਰ ਵਾਲਾ ਲੈ ਰਹੇ ਸਨ | ਪਰ ਅਹੁਦਾ ਵੋਕੇਸ਼ਨਲ ਮਾਸਟਰ ਚੱਲ ਰਿਹਾ ਸੀ | ਉਨ੍ਹਾਂ ਕਿਹਾ ਕਿ ਹੁਣ ਵੋਕੇਸ਼ਨਲ ਕੇਡਰ ਵਿਚੋਂ ਪਿ੍ੰਸੀਪਲ ਦੇ ਅਹੁਦੇ ਲਈ ਵੀ ਰਸਤੇ ਖੁੱਲ੍ਹ ਗਏ ਹਨ | ਸਕੂਲ ਸਿੱਖਿਆ ਵਿਭਾਗ ਵੱਲੋਂ ਗਰੁੱਪ ਏ ਦੇ ਸੇਵਾ ਨਿਯਮਾਂ ਵਿਚ ਪਿ੍ੰਸੀਪਲ ਦੀ ਤਰੱਕੀ ਲਈ ਵੋਕੇਸ਼ਨਲ ਕੇਡਰ ਦਾ 10 ਫ਼ੀਸਦੀ ਕੋਟਾ ਨਿਰਧਾਰਿਤ ਕੀਤਾ ਹੋਇਆ ਹੈ | ਜਿਸ ਨਾਲ ਵੋਕੇਸ਼ਨਲ ਲੈਕਚਰਾਰਜ਼ ਨੂੰ ਮੈਰਿਟ ਸੂਚੀ ਦੇ ਅਧਾਰ 'ਤੇ ਤਰੱਕੀਆਂ ਵੀ ਜਲਦੀ ਮਿਲਣ ਦੀ ਉਮੀਦ ਬੱਝ ਗਈ ਹੈ | ਜ਼ਿਲ੍ਹਾ ਲੁਧਿਆਣਾ ਦੇ ਕੋ-ਆਰਡੀਨੇਟਰ ਪੰਕਜ ਕੌਸਲ, ਹਰਜਿੰਦਰ ਸਿੰਘ ਸੈਣੀ, ਬੇਅੰਤ ਸਿੰਘ ਕਾਲੀਆ, ਇੰਦਰਦੀਪ ਸਿੰਘ ਜਗਰਾਉਂ, ਤੀਰਥ ਸਿੰਘ ਜਗਰਾਉਂ, ਸਰਬਜੀਤ ਸਿੰਘ ਸਮਰਾਲਾ, ਹਨੀਸ਼ ਕੁਮਾਰ, ਜਤਿੰਦਰਪਾਲ ਸਿੰਘ, ਅਮਨਦੀਪ ਸਿੰਘ ਦੋਰਾਹਾ ਤੋਂ ਇਲਾਵਾ ਅਮਨਦੀਪ ਕੌਰ, ਲੈਕ. ਕੁਲਵਿੰਦਰ ਕੌਰ, ਲੈਕ. ਮਨਪ੍ਰੀਤ ਕੌਰ, ਰਮਨਦੀਪ ਕੌਰ, ਸਿਮਲਜੀਤ ਕੌਰ ਸਮੇਤ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਵੋਕੇਸ਼ਨਲ ਲੈਕਚਰਾਰਾਂ ਵਲੋਂ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦੇ ਇਸ ਫ਼ੈਸਲੇ ਨਾਲ ਵੋਕੇਸ਼ਨਲ ਅਧਿਆਪਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਸਿੱਖਿਆ ਮੰਤਰੀ ਪੰਜਾਬ, ਸਕੱਤਰ ਸਿੱਖਿਆ ਵਿਭਾਗ, ਹੋਰ ਉੱਚ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਸਟੇਟ ਵੋਕੇਸ਼ਨਲ ਸਟਾਫ਼ ਐਸੋ. ਨੂੰ ਜਾ ਰਿਹਾ ਹੈ | ਜਿਨ੍ਹਾਂ ਬਹੁਤ ਲੰਮੇ ਸਮੇਂ ਤੋਂ ਮਿਹਨਤ ਕਰਕੇ ਇਹ ਹੱਕ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਥਲ ਸੈਨਾ ਕੈਂਪ 'ਚ ਕੀਤੀ ਐੱਨ.ਸੀ.ਸੀ. ਬਟਾਲੀਅਨ ਦੀ ਨੁਮਾਇੰਦਗੀ <br/> ਅਗਲੀ ਖ਼ਬਰ ਪਿੰਡ ਸ਼ੰਕਰ ਵਿਖੇ ਨਾਇਕ ਕੁਲਵਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਈ <br/>
Ad Position 24