10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਸ. ਡੀ. ਐਮ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਨੋਡਲ ਅਤੇ ਕਲੱਸਟਰ ਅਫ਼ਸਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 26-09-2025
ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)- ਅਦਾਲਤ ਪਰਾਲੀ ਸਾੜ ਕੇ ਪ੍ਰਦੂਸ਼ਣ ਫੈਲਾਉਣ ਵਾਲੇ ਕਿਸਾਨਾਂ 'ਤੇ ਹੋਰ ਸਖ਼ਤ ਹੋ ਗਈ ਹੈ ਅਤੇ ਰਾਜਾਂ ਨੂੰ ਪੁੱਛਿਆ ਹੈ ਕਿ ਇਸ ਤਰੀਕੇ ਨਾਲ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਗਿ੍ਫ਼ਤਾਰ ਕਿਉਂ ਨਾ ਕੀਤਾ ਜਾਵੇ | ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ | ਅੱਜ ਐਸ. ਡੀ. ਐਮ ਖੰਨਾ ਵੱਲੋਂ ਇੱਕ ਹੁਕਮ ਜਾਰੀ ਕਰਕੇ ਖੰਨਾ ਤਹਿਸੀਲ ਨੇ ਅਧਿਕਾਰੀਆਂ ਦੇ ਨਾਲ ਅਤੇ ਫ਼ੋਨ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨੂੰ ਹੀ ਪਰਾਲੀ ਸਾੜਨ ਦੀ ਘਟਨਾ ਸਾਹਮਣੇ ਆਉਣ 'ਤੇ ਸੂਚਿਤ ਕੀਤਾ ਜਾਣਾ ਹੈ | ਐਸ. ਡੀ. ਐਮ. ਵਲੋਂ ਨਿਯੁਕਤ ਕੀਤੇ ਗਏ ਅਫ਼ਸਰਾਂ ਦੇ ਫ਼ੋਨ ਨੰਬਰ ਹੇਠ ਲਿਖੇ ਅਨੁਸਾਰ ਹੋਣਗੇ | ਇਸ ਮਾਮਲੇ ਦੀ ਓਵਰਆਲ ਇੰਚਾਰਜ:- ਅਕਾਂਸ਼ਾ ਐਸ. ਡੀ. ਓ ਪ੍ਰਦੂਸ਼ਣ ਬੋਰਡ ਫ਼ੋਨ ਨੰਬਰ 7696509400 ਅਤੇ ਨਵਜੋਤ ਕੌਰ ਐਸ. ਡੀ. ਓ ਖੇਤੀਬਾੜੀ ਵਿਭਾਗ ਫੋਨ ਨੰਬਰ 628391900 ਨੂੰ ਲਾਇਆ ਗਿਆ ਹੈ | ਨੋਡਲ ਅਫ਼ਸਰਾਂ ਵਿਚ ਹਰਪਿੰਦਰ ਸਿੰਘ ਦਿਓਲ, ਐਸ. ਡੀ. ਓ, ਪਾਵਰਕਾਮ ਸਿਟੀ-1 (9646124812), ਸੁਖਵਿੰਦਰ ਸਿੰਘ, ਐਸ. ਡੀ. ਓ, ਪਾਵਰਕਾਮ ਸਬ ਅਰਬਨ (9646111548) ਨਿਯੁਕਤ ਕੀਤੇ ਗਏ ਹਨ | ਕਲੱਸਟਰ ਅਫ਼ਸਰ ਜਿਨ੍ਹਾਂ ਨੂੰ ਸਿੱਧੇ ਤੌਰ 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ, ਵਿਚ ਪ੍ਰਮਿੰਦਰ ਸਿੰਘ ਭੂਮੀ ਰੱਖਿਆ ਅਫ਼ਸਰ ਖੰਨਾ (8437396362) ਪਿੰਡ ਅਲੌੜ, ਬੁੱਲੇਪੁਰ, ਗਲਵੱਡੀ, ਖੰਨਾ ਕਲਾਂ, ਖੰਨਾ ਖੁਰਦ, ਖੱਟੜਾ ਅਤੇ ਰਤਨਹੇੜੀ ਦੀਆਂ ਸ਼ਿਕਾਇਤਾਂ ਦੇਖਣਗੇ | ਨਵਜੋਤ ਕੌਰ ਐਚ.ਡੀ.ਓ ਖੰਨਾ (7508561311) ਪਿੰਡ ਬੀੜ ਕਿਸ਼ਨ ਸਿੰਘ, ਭਮਦੀ, ਗਾਜ਼ੀਪੁਰ ਅਤੇ ਜਸਪਾਲੋਂ, ਆਸ਼ੂਤੋਸ਼ ਸਿੰਘ ਜੇ. ਈ. ਪੰਜਾਬ ਮੰਡੀ ਬੋਰਡ ਖੰਨਾ (8707343501) ਪਿੰਡ ਬਾਹੋਮਾਜਰਾ, ਕਿਸ਼ਨਗੜ, ਮਾਜਰੀ, ਰਸੂਲੜਾ ਅਤੇ ਘੁੰਗਰਾਲੀ ਰਾਜਪੂਤਾਂ, ਅੰਮਿ੍ਤਪਾਲ ਕੌਰ ਫ਼ੋਨ ਨੰਬਰ 81968-90249 ਪਿੰਡ ਬੀਜਾ, ਚੱਕ ਸਰਾਏ, ਜਟਾਣਾ ਅਤੇ ਸਰਾਏ ਲਸ਼ਕਰੀ, ਖੁਸ਼ਮੀਤ ਕੌਰ ਫ਼ੋਨ ਨੰਬਰ 81685-02659 ਪਿੰਡ ਭੱਟੀਆਂ, ਦੇਹੜੂ, ਮੋਹਨਪੁਰ, ਗਗੜ ਮਾਜਰਾ ਗਾਂਧੀ ਰਾਮ ਫ਼ੋਨ ਨੰਬਰ 95015-63148 ਪਿੰਡ ਅਸਗਰੀਪੁਰ, ਕੋਟ ਪਨੈਚ, ਕੋਟ ਸੇਖੋਂ, ਮੰਡਿਆਲਾ ਅਤੇ ਰਾਏਪੁਰ ਰਾਜਪੂਤਾਂ, ਦਵਿੰਦਰ ਸਿੰਘ ਫ਼ੋਨ ਨੰਬਰ 98725-02520 ਪਿੰਡ ਬੀਜਾਪੁਰ ਕੋਠੇ, ਚੁਪਕੀ, ਫ਼ਤਿਹਪੁਰ ਢੱਕ, ਕਾਲਾ, ਕੋਟਲਾ ਢੱਕ ਅਤੇ ਨਰੈਣਗੜ੍ਹ, ਚੰਨਪ੍ਰੀਤ ਕੌਰ ਫ਼ੋਨ ਨੰਬਰ 95014-69483 ਪਿੰਡ ਲਲਹੇੜੀ, ਮਹੋਣ, ਰਾਮਗੜ੍ਹ, ਸਾਹਿਬਪੁਰ, ਭਾਦਲਾ ਉਚਾ ਅਤੇ ਬੂਥਗੜ੍ਹ, ਸੁਖਦੀਪ ਸਿੰਘ ਫ਼ੋਨ ਨੰਬਰ 85283-77186 ਪਿੰਡ ਜਲਾਜਣ, ਪੰਜਰੁੱਖਾ, ਰੋਹਣੋਂ ਖੁਰਦ, ਰਾਜੇਵਾਲ, ਰੋਹਣੋਂ ਕਲਾਂ ਅਤੇ ਈਸੜੂ ਪ੍ਰਦੀਪ ਸਿੰਘ ਫ਼ੋਨ ਨੰਬਰ 98553-41024 ਪਿੰਡ ਬੋਪੁਰ, ਬੀਬੀਪੁਰ, ਫਤਿਹਪੁਰ, ਹੋਲ, ਇਸ਼ਨਪੁਰ, ਪੱਤੀ ਇਸ਼ਨਪੁਰ, ਟੌਂਸਾ ਅਤੇ ਤੁਰਮਰੀ ਮਨਿੰਦਰ ਸਿੰਘ ਫ਼ੋਨ ਨੰਬਰ 98886-01725 ਬਘੌਰ, ਇਕੋਲਾਹਾ, ਇਕੋਲਾਹੀ, ਕੌੜੀ ਤੇ ਲਿਬੜਾ, ਰਮਨਦੀਪ ਸਿੰਘ ਫ਼ੋਨ ਨੰਬਰ 98763-90500 ਪਿੰਡ ਭਾਦਲਾ ਨੀਚਾ, ਅਲੀਪੁਰ, ਇਸਮੈਲਪੁਰ, ਗੋਹ, ਹਰਿਓਾ ਕਲਾਂ ਅਤੇ ਮਾਜਰਾ ਰਹੋਣ ਗੁਰਤੇਜ ਸਿੰਘ ਫ਼ੋਨ ਨੰਬਰ 98784-04924 ਪਿੰਡ ਮਾਣਕ ਮਾਜਰਾ, ਰਹੌਣ, ਗੰਢੂਆਂ, ਮਲਕਪੁਰ ਅਤੇ ਮਹਿੰਦੀਪੁਰ ਆਦਿ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਭੱਠਾ ਉਦਯੋਗ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ- ਹਰਜੰਟ ਬਲਾਲਾ <br/> ਅਗਲੀ ਖ਼ਬਰ ਫੱਲੇਵਾਲ ਸਕੂਲ ਵਿਖੇ 'ਪੰਜਾਬੀ ਦਿਵਸ' ਮਨਾਇਆ
Ad Position 24