11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੇਂਦਰ ਸਰਕਾਰ ਨੇ ਭੱਠਾ ਉਦਯੋਗ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ- ਹਰਜੰਟ ਬਲਾਲਾ <br/>

Ad Position 21
No active advertisement
ਅਜੀਤ ਡੈਸਕ 26-09-2025
ਦੋਰਾਹਾ, 25 ਸਤੰਬਰ (ਮਨਜੀਤ ਸਿੰਘ ਗਿੱਲ)- ਬਿਜ਼ਨਸਮੈਨ ਅਤੇ ਭੱਠਾ ਵਪਾਰ ਨਾਲ ਸੰਬੰਧਿਤ ਆਗੂ ਹਰਜੰਟ ਸਿੰਘ ਸੋਹੀ ਬਲਾਲਾ ਨੇ ਕੇਂਦਰ ਸਰਕਾਰ ਵਲੋਂ ਜੀ. ਐਸ. ਟੀ. ਦੇ ਮਾਮਲੇ 'ਚ ਪੰਜਾਬ ਦੇ ਭੱਠਾ ਕਾਰੋਬਾਰੀਆਂ ਨਾਲ ਕੀਤੇ ਧੋਖੇ ਦੀ ਘੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਭੱਠਾ ਮਾਲਕਾਂ ਨਾਲ ਸਿੱਧੇ ਰੂਪ ਵਿਚ ਧੋਖਾਧੜੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਪੂਰੇ ਹਿੰਦੁਸਤਾਨ ਵਿਚ ਇਸ ਗੱਲ ਦੇ ਦਾਅਵੇ ਕਰ ਰਹੀ ਹੈ ਕਿ ਸਰਕਾਰ ਵੱਲੋਂ ਜੀ. ਐਸ. ਟੀ. ਰੇਟ ਘਟਾ ਕੇ ਵੱਖ-ਵੱਖ ਵਸਤਾਂ ਦੀ ਖ਼ਰੀਦ ਨੂੰ ਸੁਖਾਲਾ ਅਤੇ ਬਿਜ਼ਨਸ ਨੂੰ ਬੜ੍ਹਾਵਾ ਦੇਣ ਦਾ ਯਤਨ ਕੀਤਾ ਗਿਆ ਹੈ, ਪਰ ਪੰਜਾਬ ਵਿਚ ਭੱਠਾ ਕਾਰੋਬਾਰ 'ਤੇ ਜੀ. ਐਸ. ਟੀ. ਕਿਉਂ ਨਹੀਂ ਘਟਾਇਆ ਗਿਆ | ਉਨ੍ਹਾਂ ਕਿਹਾ ਕਿ ਭੱਠਾ ਉਦਯੋਗ ਇਸ ਸਮੇਂ 12 ਪ੍ਰਤੀਸ਼ਤ ਅਤੇ ਕੋਲੇ 'ਤੇ 18 ਪ੍ਰਤੀਸ਼ਤ ਜੀ. ਐਸ. ਟੀ. ਦੇ ਬੋਝ ਹੇਠ ਚੱਲ ਰਿਹਾ ਹੈ ਤਾਂ ਕੇਂਦਰ ਸਰਕਾਰ ਵਲੋਂ ਇਸ ਟੈਕਸ ਵਿਚ ਰਾਹਤ ਕਿਉਂ ਨਹੀਂ ਦਿੱਤੀ ਗਈ ਜਾ ਰਹੀ | ਸੋਹੀ ਬਲਾਲਾ ਨੇ ਕਿਹਾ ਕਿ ਜਦੋਂ ਭੱਠਾ ਉਦਯੋਗ ਨੂੰ ਕੇਂਦਰ ਸਰਕਾਰ ਇਸ ਕਦਰ ਦਰਕਿਨਾਰ ਕਰ ਰਹੀ ਹੈ ਤਾਂ ਪੰਜਾਬ ਵਿਚ ਹਰ ਚੀਜ਼ ਸਸਤੀ ਹੋਣ ਦਾ ਦਾਅਵਾ ਕਿਉਂ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਭੱਠਾ ਉਦਯੋਗ ਨੂੰ ਬਚਾਉਣ ਲਈ ਅਤੇ ਲੋਕਾਂ ਦੇ ਛੱਤ ਬਣਾਉਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਜੀ. ਐਸ. ਟੀ ਘਟਾਵੇ |

Ad Position 22
No active advertisement
ਪਿਛਲੀ ਖ਼ਬਰ ਪ੍ਰੋ. ਚੀਮਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਐਸ. ਡੀ. ਐਮ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਨੋਡਲ ਅਤੇ ਕਲੱਸਟਰ ਅਫ਼ਸਰ ਨਿਯੁਕਤ <br/>
Ad Position 24