ਅਹਿਮਦਗੜ੍ਹ, 26 ਸਤੰਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਅਹਿਮਦਗੜ੍ਹ ਵਿਖੇ ਵੀ ਚਾਰ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕੀਤੀ ਗਈ¢ ਜਿਨ੍ਹਾਂ ਦੇ ਉਸਾਰੇ ਘਰਾਂ ਤੇ ਜੇ.ਸੀ.ਬੀ. ਮਸ਼ੀਨਾਂ ਰਾਹੀ ਨਜਾਇਜ਼ ਕਬਜ਼ੇ ਤੋੜੇ ਗਏ¢ ਜਿਸ ਮੌਕੇ ਘਰਾਂ ਦੇ ਮਾਲਕਾਂ ਵਲੋਂ ਵਿਰੋਧ ਵੀ ਕੀਤਾ ਗਿਆ¢ ਐੱਸ.ਪੀ. ਰਾਜਨ ਸ਼ਰਮਾ ਵੱਡੀ ਗਿਣਤੀ 'ਚ ਪੁਲਿਸ ਫੋਰਸ ਨਾਲ ਆ ਕੇ ਘਟਨਾ ਕ੍ਰਮ ਦੀ ਨਿਗਰਾਨੀ ਕਰਦੇ ਰਹੇ¢ ਨਗਰ ਕੌਂਸਲ ਦੇ ਈ.ਓ. ਵਿਕਾਸ ਉਪਲ ਨਾਲ ਨਗਰ ਕੌਂਸਲ ਦਾ ਵੱਡੀ ਅਮਲਾ ਹਾਜਿਰ ਸੀ¢ ਇਸ ਮੌਕੇ ਐੱਸ. ਪੀ. ਰਾਜਨ ਸ਼ਰਮਾ ਅਤੇ ਈ.ਓ. ਵਿਕਾਸ ਉਪਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਾਰਵਾਈ ਉਨ੍ਹਾਂ ਵਿਅਕਤੀਆਂ ਵਿਰੁੱਧ ਕੀਤੀ ਜਾ ਰਹੀ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਸਬੰਧੀ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਹਨ¢ ਜਿਨ੍ਹਾਂ ਵਿਰੁੱਧ ਮੁਕੱਦਮੇ ਵੀ ਦਰਜ ਹਨ¢ ਦਹਿਲੀਜ਼ ਰੋਡ ਤੇ ਸਥਿਤ ਇਨ੍ਹਾਂ ਚਾਰ ਵਿਅਕਤੀਆਂ ਦੇ ਘਰ ਜਿੱਥੇ ਵੱਡੀ ਗਿਣਤੀ 'ਚ ਲੋਕ ਇਸ ਮੌਕੇ ਇਕੱਠੇ ਹੋ ਗਏ¢ ਪਰ ਪੂਰੇ ਅਮਨ ਅਮਾਨ ਨਾਲ ਪੁਲਿਸ ਅਤੇ ਨਗਰ ਕੌਂਸਲ ਅਧਿਕਾਰੀਆਂ ਨੇ ਕਾਰਵਾਈ ਕੀਤੀ ਗਈ¢ ਇਸ ਕਾਰਵਾਈ 'ਚ ਨਾਮਜ਼ਦ ਡਾ. ਨਜ਼ੀਰ ਦੇ ਭਰਾ ਮੁਹੰਮਦ ਇਕਬਾਲ ਨੇ ਇਸ ਮੌਕੇ 'ਤੇ ਵਿਰੋਧ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਾਰੀ ਕਾਰਵਾਈ ਗੈਰ ਕਾਨੂੰਨੀ ਕੀਤੀ ਗਈ¢ ਇਸ ਤਰ੍ਹਾਂ ਦੀਆਂ ਸ਼ਹਿਰ ਅੰਦਰ ਸੈਂਕੜੇ ਉਸਾਰੀਆਂ ਬਹੁਤ ਲੰਮੇ ਸਮੇਂ ਤੋਂ ਹੋਈਆਂ ਹਨ¢
ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਾਰ ਵਿਅਕਤੀਆਂ ਦੀਆਂ ਨਾਜਾਇਜ਼ ਉਸਾਰੀਆਂ ਢਾਹੀਆਂ
ਅਜੀਤ ਡੈਸਕ
27-09-2025