16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦੇਸ਼ ਅੰਦਰ ਭਾਜਪਾ ਵਿਰੋਧੀ ਲਹਿਰ-ਜ਼ਿਲ੍ਹਾ ਪ੍ਰਧਾਨ ਲੱਖਾ

Ad Position 21
No active advertisement
ਅਜੀਤ ਡੈਸਕ 27-09-2025
ਦੋਰਾਹਾ, 26 ਸਤੰਬਰ (ਮਨਜੀਤ ਸਿੰਘ ਗਿੱਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਅੱਜ ਇੱਥੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਛੋਟੇ ਵੱਡੇ ਆਗੂ ਇਸ ਵਕਤ ਕੇਂਦਰ ਸਰਕਾਰ ਦੇ ਸੋਹਲੇ ਗਾ ਰਹੇ ਹਨ ਕਿ ਉਸ ਵਲੋਂ ਦੇਸ਼ ਭਰ ਵਿਚ ਜੀ. ਐੱਸ. ਟੀ. ਘਟਾ ਦਿੱਤੀ ਗਈ ਹੈ¢ ਉਨ੍ਹਾਂ ਸਵਾਲ ਕੀਤਾ ਕਿ ਸੋਹਲੇ ਗਾਉਣ ਵਾਲੇ ਭਾਜਪਾ ਦੇ ਆਗੂ ਦੱਸਣ ਕੇ ਜੀ. ਐੱਸ. ਟੀ. ਲਗਾ ਕੇ ਲੋਕਾਂ ਨੂੰ ਕੰਗਾਲ ਕੀਤਾ ਗਿਆ, ਵਪਾਰ ਦਾ ਲੱਕ ਤੋੜ ਦਿੱਤਾ ਗਿਆ, ਗਰੀਬ ਬੰਦੇ ਰੋਜੀ ਰੋਟੀ ਤੋਂ ਅਵਾਜ਼ਾਰ ਹੋਏ ਅਤੇ ਮਹਿੰਗੇ ਭਾਅ ਦੀ ਜੀ. ਐੱਸ. ਟੀ. ਨੇ ਦੇਸ਼ ਦੀ ਆਰਥਿਕਤਾ ਨੂੰ ਸਾਬੋ ਤਾਜ ਕਰ ਦਿੱਤਾ¢ ਉਨ੍ਹਾਂ ਕਿਹਾ ਕਿ ਹੁਣ ਜੀ. ਐੱਸ. ਟੀ. ਘਟਾਉਣ ਦੇ ਦਾਅਵੇ ਮੁਰਦੇ ਦੇ ਮੂੰਹ ਨੂੰ ਘਿਉ ਲਾਉਣ ਦੀ ਕਾਰਵਾਈ ਤੋਂ ਵੱਧ ਕੁੱਝ ਨਹੀਂ¢ ਲੱਖਾ ਪਾਇਲ ਨੇ ਕਿਹਾ ਕਿ ਹੁਣ ਜਦੋਂ ਕੇਂਦਰ ਸਰਕਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਹਰ ਫ਼ਰੰਟ 'ਤੇ ਟੱਕਰ ਦੇ ਰਹੇ ਹਨ ਅਤੇ ਉਨ੍ਹਾਂ ਦੀ ਵੋਟ ਚੋਰੀ ਦੀਆਂ ਕਥਿਤ ਕਾਲੀਆਂ ਕਰਤੂਤਾਂ ਨੂੰ ਨੰਗਾ ਕਰ ਰਹੇ ਹਨ ਤਾਂ ਦੂਸਰੇ ਰਾਜਾਂ ਵਿਚ ਆਪਣੀ ਚਮੜੀ ਬਚਾਉਣ ਲਈ ਭਾਜਪਾ ਵਲੋਂ ਜੀ. ਐੱਸ. ਟੀ. ਘਟਾਉਣ ਦੇ ਦਾਅਵੇ ਕੀਤੇ ਗਏ ਹਨ ਜਦ ਕਿ ਸਭ ਜਾਣਦੇ ਹਨ ਕਿ ਦੇਸ਼ ਦੇ ਲੋਕਾਂ ਦਾ ਜੀ. ਐੱਸ. ਟੀ. ਨੇ ਲੱਕ ਤੋੜਿਆ ਹੈ¢
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਐਨ. ਐੱਸ. ਐੱਸ. ਯੂਨਿਟ ਅਤੇ ਵਲੰਟੀਅਰ ਨੂੰ ਸਰਵੋਤਮ ਪ੍ਰਦਰਸ਼ਨ ਲਈ ਸਨਮਾਨ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜਤਾਂ ਦੀ ਦਿਲ ਖ਼ੋਲ ਕੇ ਕੀਤੀ ਮਦਦ-ਮੰਡੇਰ/ਚੰਨੀ
Ad Position 24