ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-ਸੀ. ਐੱਚ. ਸੀ. ਮਾਨੂੰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿਚ ਸਿਹਤ ਸੁਪਰਵਾਈਜ਼ਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਫੋਗਿੰਗ ਮਸ਼ੀਨਾਂ ਅਤੇ ਨੈਪਸੇਕ ਪੰਪਾਂ ਨੂੰ ਚਲਾਉਣ ਸਬੰਧੀ ਟਰੇਨਿੰਗ ਕਰਵਾਈ ਗਈ¢ ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕਿ ਬਲਾਕ ਮਾਨੂੰਪਰ ਅਧੀਨ ਪੈਂਦੇ 139 ਪਿੰਡਾਂ ਲਈ 8 ਫੋਗਿੰਗ ਮਸ਼ੀਨਾਂ ਅਤੇ 20 ਨੈਪਸੇਕ ਪੰਪ ਪ੍ਰਾਪਤ ਹੋਏ ਸਨ¢ ਜੋ ਕਿ ਸਿਹਤ ਸੁਪਰਵਾਈਜ਼ਰਾਂ ਨੂੰ ਡਿਸਟੀਬਿਊਟ ਕਰ ਦਿੱਤੇ ਹਨ ਅਤੇ ਇਨ੍ਹਾਂ ਨੂੰ ਆਪਰੇਟ ਕਰਨ ਲਈ ਅੱਜ ਸਾਰੇ ਸਿਹਤ ਸੁਪਰਵਾਈਜ਼ਰਾਂ ਅਤੇ ਮਪਹਵ (ਮੇਲ) ਨੂੰ ਟਰੇਨਿੰਗ ਕਰਵਾਈ ਗਈ ਤਾਂ ਜੋ ਉਹ ਆਪਣੇ-ਆਪਣੇ ਏਰੀਏ ਵਿਚ ਜਾ ਕੇ ਇਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਣ | ਇਸ ਸਮੇਂ ਡਾ. ਵੰਦਨਾ ਰਾਠੌਰ ਅਤੇ ਬੀ. ਈ. ਈ. ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਫੋਗਿੰਗ ਮਸ਼ੀਨਾਂ ਅਤੇ ਨੈਪਸੇਕ ਪੰਪ ਮੱਛਰ ਦੇ ਕੱਟਣ ਨਾਲ ਹੋਣ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਦੀ ਰੋਕਥਾਮ ਵਿਚ ਸਹਾਈ ਹੋਣਗੇ¢ ਇਸ ਸਮੇਂ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਐਨ.ਵੀ.ਡੀ.ਸੀ.ਪੀ. ਪ੍ਰੋਗਰਾਮ ਅਧੀਨ ਪਹਿਲਾ ਵੀ ਫ਼ੀਲਡ ਸਟਾਫ਼ ਵਲੋਂ ਪਹਿਲਾਂ ਡੇਂਗੂ, ਚਿਕਨਗੁਨੀਆ, ਮਲੇਰੀਆ ਤੋਂ ਬਚਾਓ ਸਬੰਧੀ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ¢ ਇਸ ਸਮੇਂ ਸਿਹਤ ਇੰਸਪੈਕਟਰ ਤਰਲੋਕ ਸਿੰਘ, ਵਰਿੰਦਰ ਮੋਹਨ, ਮੋਹਨ ਸਿੰਘ ਅਤੇ ਜਰਨੈਲ ਸਿੰਘ ਆਦਿ ਹਾਜ਼ਰ ਸਨ¢