ਦੋਰਾਹਾ, 26 ਸਤੰਬਰ (ਮਨਜੀਤ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜੀ. ਐੱਸ. ਟੀ. 'ਚ ਕੀਤੇ ਨਵੇਂ ਸੁਧਾਰਾਂ ਬਾਰੇ ਭਾਜਪਾ ਦੇ ਪ੍ਰਮੁੱਖ ਆਗੂਆਂ ਜ਼ਿਲ੍ਹਾ ਖੰਨਾ ਦੇ ਜਨਰਲ ਸਕੱਤਰ ਜਤਿੰਦਰ ਸ਼ਰਮਾ, ਉਪ ਪ੍ਰਧਾਨ ਡਾ. ਅਸੀਸ ਸੂਦ ਤੇ ਮੰਡਲ ਪ੍ਰਧਾਨ ਜਗਤਾਰ ਸਿੰਘ ਕੁੱਕਾ ਵਲੋਂ ਦੋਰਾਹਾ ਦੇ ਬਾਜ਼ਾਰ 'ਚ ਦੁਕਾਨਦਾਰਾਂ ਨੂੰ ਉਨ੍ਹਾਂ ਦੀ ਦੁਕਾਨਾਂ 'ਤੇ ਪਹੁੰਚ ਕੇ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਸਰਕਾਰ ਵਲੋਂ ਜੋ ਜੀ. ਐੱਸ. ਟੀ. 'ਚ ਨਵੇਂ ਸੁਧਾਰ ਕੀਤੇ ਗਏ ਹਨ | ਉਸ ਦਾ ਉਨ੍ਹਾਂ ਦੀਆਂ ਦੁਕਾਨਾਂ ਤੋਂ ਸੇਲ ਕੀਤੇ ਜਾਣ ਵਾਲੇ ਸਮਾਨ 'ਤੇ ਕੀ ਲਾਭ ਮਿਲੇਗਾ | ਇਸ ਸਮੇਂ ਦੁਕਾਨਦਾਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜੀ. ਐੱਸ. ਟੀ. ਵਿਚ ਕੀਤੀਆਂ ਕਟੌਤੀਆਂ 'ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ | ਜ਼ਿਲ੍ਹਾ ਜਨਰਲ ਸਕੱਤਰ ਪਿ੍ੰਸੀਪਲ ਜਤਿੰਦਰ ਸ਼ਰਮਾ, ਉਪ ਪ੍ਰਧਾਨ ਅਸ਼ੀਸ਼ ਸੂਦ ਤੇ ਮੰਡਲ ਪ੍ਰਧਾਨ ਕੁੱਕਾ ਕੱਦੋਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੀ. ਐੱਸ. ਟੀ. 'ਚ ਕੀਤੀਆਂ ਕਟੌਤੀਆਂ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪ੍ਰੀਤ ਸਿੰਘ ਕੱਦੋਂ ਡਾਇਰੈਕਟਰ, ਬਲਵੀਰ ਸਿੰਘ ਕੱਦੋਂ, ਸ਼ੰਕਰ ਸਿੰਘ ਆਦਿ ਸਨ ¢