ਮਲੌਦ, 26 ਸਤੰਬਰ (ਸਹਾਰਨ ਮਾਜਰਾ)-ਦੇਸ਼ ਵਿਦੇਸ਼ ਵਿਚ ਸਮਾਜਿਕ ਤੇ ਧਾਰਮਿਕ ਸੇਵਾਵਾਂ ਨਿਭਾਉਣ ਵਾਲੇ ਉੱਘੇ ਸਮਾਜ ਸੇਵਕ ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਅਸ਼ੀਰਵਾਦ ਅਤੇ ਉੱਦਮੀ ਨੌਜਵਾਨ ਡਾ. ਰਣਜੀਤ ਸਿੰਘ ਬੇਰ ਕਲਾਂ (ਰਣਜੀਤ ਮੈਡੀਕੋਜ਼ ਬਾਬਰਪੁਰ) ਵਲੋਂ ਮਾਨਵਤਾ ਲਈ ਵਿੱਢੇ ਉਪਰਾਲੇ ਸਦਕਾ ਆਪਣੇ ਸਹਿਯੋਗੀ ਟੀਮ ਥਾਣੇਦਾਰ ਕਰਮਜੀਤ ਸਿੰਘ, ਯਾਦਵਿੰਦਰ ਸਿੰਘ ਸੈਕਟਰੀ ਬਾਬਰਪੁਰ, ਐੱਸ. ਆਈ. ਰਘਵੀਰ ਸਿੰਘ ਬਾਬਰਪੁਰ, ਗਗਨ ਇੰਗਲੈਂਡ, ਆਤਮਾ ਸਿੰਘ, ਐੱਸ. ਆਰ. ਫਲੈਕਸ, ਜਗਤਾਰ ਸਿੰਘ ਸੰਧੂ ਅਤੇ ਹੋਰ ਪਤਵੰਤਿਆਂ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਖ਼ੂਨਦਾਨ ਕੈਂਪ ਕੱਲ੍ਹ 28 ਸਤੰਬਰ ਦਿਨ ਐਤਵਾਰ ਅਤੇ 2 ਅਕਤੂਬਰ ਦੁਸਹਿਰੇ ਵਾਲੇ ਦਿਨ ਸਵੇਰੇ 9.30 ਵਜੇ ਤੋਂ ਸ਼ਾਮ 2 ਵਜੇ ਤੱਕ ਮਾਤਾ ਗੁਰਬਚਨ ਕੌਰ ਯਾਦਗਾਰੀ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ ਲਗਵਾਇਆ ਜਾਵੇਗਾ¢ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਨ ਦਾਨ ਹੈ¢ ਦਾਨੀ ਵਲੋਂ ਦਿੱਤੀ ਇੱਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਲਈ ਸਹਾਈ ਹੋ ਸਕਦੀ ਹੈ¢ ਇਸ ਲਈ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ¢ ਉਨ੍ਹਾਂ ਦੱਸਿਆ ਕਿ 16ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਤੇ ਲੈਂਜ਼ ਪਾਉਣ ਲਈ ਕੈਂਪ 29 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮਾਤਾ ਗੁਰਬਚਨ ਕੌਰ ਕਮਿਊਨਿਟੀ ਸੈਂਟਰ ਮੇਨ ਸੜਕ ਪਿੰਡ ਬਾਬਰਪੁਰ ਵਿਖੇ ਹੀ ਲਗਵਾਇਆ ਜਾਵੇਗਾ¢ ਦੋਵਾਂ ਕੈਂਪਾਂ ਦੇ ਮੁੱਖ ਪ੍ਰਬੰਧਕ ਡਾ. ਰਣਜੀਤ ਬਾਬਰਪੁਰ ਨੇ ਦੱਸਿਆ ਕਿ ਅੱਖਾਂ ਦੇ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵਲੋਂ ਚਿੱਟੇ ਮੋਤੀਏ ਦੀ ਜਾਂਚ ਅਤੇ ਅਪ੍ਰੇਸ਼ਨ ਕੀਤੇ ਜਾਣਗੇ¢ ਬਿਲਕੁਲ ਮੁਫ਼ਤ ਲੈਂਜ਼ ਪਾਏ ਜਾਣਗੇ¢ ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ¢ ਕੈਂਪ ਵਿੱਚ ਆਉਣ ਵਾਲੇ ਮਰੀਜ਼ ਆਧਾਰ ਕਾਰਡ ਦੀ ਫ਼ੋਟੋ ਕਾਪੀ ਤੇ ਮੋਬਾਈਲ ਨੰਬਰ ਤੋਂ ਇਲਾਵਾ ਸ਼ੂਗਰ, ਬੀ. ਪੀ. ਜਾਂ ਕੋਈ ਹੋਰ ਬਿਮਾਰੀ ਦੀ ਦਵਾਈ ਲੈਣ ਵਾਲੇ ਆਪਣੀਆਂ ਦਵਾਈਆਂ ਨਾਲ ਲੈ ਕੇ ਆਉਣ¢