ਰਾੜਾ ਸਾਹਿਬ, 26 ਸਤੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘਲੋਟੀ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਲਈ ਰਵਾਨਾ ਹੋਇਆ¢ ਨੌਜਵਾਨਾਂ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੇਤਾਂ ਦੀ ਸਫ਼ਾਈ ਕਰਨ ਲਈ ਸਾਜ਼ੋ ਸਾਮਾਨ, ਮਸ਼ੀਨਰੀ ਅਤੇ ਵਰਤੋਂ ਵਾਲਾ ਹੋਰ ਸਮਾਨ ਆਦਿ ਇਕੱਠਾ ਕਰ ਕੇ ਜੋਸ਼ੋ ਖਰੋਸ਼ ਨਾਲ ਚਾਲੇ ਪਾਏ¢ ਇਸ ਜਥੇ ਵਿਚ ਜਸਪ੍ਰੀਤ ਸਿੰਘ ਜੱਸੀ ਸਰਪੰਚ, ਹਰਪ੍ਰੀਤ ਸਿੰਘ ਪੀਤਾ ਪੰਚ, ਮਨੂ ਘਲੋਟੀ ਸਾਬਕਾ ਪੰਚ, ਜਗਜੀਤ ਜੱਗਾ, ਲੱਖਾ ਘਲੋਟੀ, ਸੋਨੀ ਪੰਧੇਰ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਅਮਨਪ੍ਰੀਤ ਸਿੰਘ ਅਮਨਾ, ਬੇਅੰਤ ਸਿੰਘ, ਨਿਰਮਲ ਸਿੰਘ, ਤਰਲੋਚਨ ਸਿੰਘ, ਗੋਲਡੀ ਪੰਧੇਰ ਅਤੇ ਗੋਗੀ ਪੰਧੇਰ ਗਏ¢ ਇਸ ਸਮੇਂ ਗੁਰਨਾਮ ਸਿੰਘ, ਸ਼ਿੰਦਰ ਸਿੰਘ, ਪਰਮੀਤ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਹਰਬੰਸ ਸਿੰਘ, ਚਰਨਜੀਤ ਸਿੰਘ, ਡਾ. ਬਲਜੀਤ ਸਿੰਘ, ਅਮਨਪ੍ਰੀਤ ਸਿੰਘ ਅਤੇ ਨਗਰ ਨਿਵਾਸੀ ਹਾਜ਼ਰ ਸਨ¢