ਹੰਬੜਾਂ, 26 ਸਤੰਬਰ (ਮੇਜਰ ਹੰਬੜਾਂ)-ਸਮਾਜ ਸੇਵੀ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਵਲੋਂ ਸੱਤਿਆ ਭਾਰਤੀ ਮਿਡਲ ਸਕੂਲ ਹੰਬੜਾਂ ਵਿਖੇ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੀ ਸਹੂਲਤ ਲਈ ਛੱਤ ਵਾਲੇ ਪੱਖੇ ਅਤੇ ਹੋਰ ਪੜ੍ਹਾਈ ਸਬੰਧੀ ਸਮੱਗਰੀ ਸਕੂਲ ਨੂੰ ਭੇਟ ਕੀਤੀ ਗਈ | ਪ੍ਰਧਾਨ ਹੰਬੜਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਖੋਲੇ੍ਹ ਗਏ ਸਕੂਲਾਂ 'ਚ ਬੱਚਿਆਂ ਦੀ ਮੱਦਦ ਲਈ ਹੋਰ ਸਮਾਜ ਸੇਵੀ ਲੋਕ ਵੀ ਅੱਗੇ ਆਉਣ ਕਿਉਂਕਿ ਉਕਤ ਸਕੂਲਾਂ ਵਿਚ ਜਿੱਥੇ ਬੱਚਿਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ, ਉੱਥੇ ਦੁਪਹਿਰ ਦਾ ਖਾਣਾ ਬੱਚਿਆਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਲਾਕੇ ਦੇ ਪੜ੍ਹ ਰਹੇ ਬੱਚਿਆਂ ਦੀਆਂ ਹੋਰ ਪੜ੍ਹਾਈ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅੱਗੇ ਆਈਏ | ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ ਨੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਵਲੋਂ ਸਕੂਲ 'ਚ ਪੱਖੇ ਦਾਨ ਕਰਨ ਅਤੇ ਸਾਬਕਾ ਸਰਪੰਚ ਵਲੋਂ ਸਕੂਲ 'ਚ ਗੇਟ ਲਗਾਏ ਜਾਣ ਸਮੇਤ ਵਿਦਿਆਰਥੀਆਂ ਨੂੰ ਹੋਰ ਪੜ੍ਹਾਈ ਸਬੰਧੀ ਸਮੱਗਰੀ ਦੇਣ ਨੂੰ ਸ਼ਲਾਘਾਯੋਗ ਦੱਸਿਆ | ਇਸ ਮੌਕੇ ਸਕੂਲ ਇੰਚਾਰਜ ਜਸ਼ਮਨਦੀਪ ਸਿੰਘ ਸ਼ੇਰਪੁਰ ਨੇ ਆਏ ਪਤਵੰਤਿਆਂ ਸਮੇਤ ਪ੍ਰਧਾਨ ਹੰਬੜਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਪੰਚ ਅਵਤਾਰ ਸਿੰਘ ਭੰਦੋਲ, ਪੰਚ ਕੁਲਵਿੰਦਰ ਸਿੰਘ ਕਿੰਦਾ, ਗੁਰਪ੍ਰੀਤ ਸਿੰਘ, ਮੈਡਮ ਅਰਪਿੰਦਰ ਕੌਰ, ਮੈਡਮ ਗੁਰਲੀਨ ਕੌਰ, ਮੈਡਮ ਰੁਪਿੰਦਰ ਕੌਰ ਪੁੜੈਣ, ਮੈਡਮ ਕੁਲਜਿੰਦਰ ਕੌਰ, ਮੈਡਮ ਅਵਨਿੰਦਰ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਪ੍ਰੀਤੀ ਪਾਇਲ, ਮੈਡਮ ਗਗਨਦੀਪ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਆਸਾ ਦੇਵੀ ਆਦਿ ਵੀ ਮੌਜੂਦ ਸਨ |