ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਵਹਿੱਤਕਾਰੀ ਸਭਾ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਕਰਵਾਏ ਜਾ ਰਹੇ ਮੰਚਨ ਦੀ ਛੇਵੀਂ ਰਾਤ ਮੁੱਖ ਮਹਿਮਾਨ ਵਜੋਂ ਡਾ. ਸੁਨੀਲ ਦੱਤ, ਆੜ੍ਹਤੀ ਜਤਿਨ ਚੌਰਾਇਆ, ਸੰਜੇ ਜੈਨ ਵਿਸ਼ੇਸ਼ ਤੌਰ 'ਤੇ ਪੁੱਜੇ | ਰਾਤ ਮੰਚਨ ਦੌਰਾਨ ਖੇਵਟ ਰਾਜ ਦਾ ਦਿ੍ਸ਼ ਦਿਖਾਇਆ, ਜਿਸ ਵਿਚ ਖੇਵਟ ਰਾਜ ਵਲੋਂ ਭਗਵਾਨ ਸ੍ਰੀ ਰਾਮ, ਲਛਮਣ ਅਤੇ ਸੀਤਾ ਜੀ ਨੂੰ ਗੰਗਾ ਪਾਰ ਲਗਾਇਆ ਜਾਂਦਾ ਹੈ | ਪ੍ਰਬੰਧਕਾਂ ਵਲੋਂ ਆਏ ਮੁੱਖ ਮਹਿਮਾਨਾਂ ਨੂੰ ਸਨਾਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਜੈਨ, ਆੜ੍ਹਤੀ ਜਤਿਨ ਚੁਰਾਇਆ, ਸੰਜੇ ਜੈਨ, ਵਿਨੋਦ ਸਿੰਗਲਾ, ਚੇਤਨ ਚੁਰਾਇਆ, ਸੰਜੀਵ ਨਾਗਪਾਲ ਵੀ ਮੌਜੂਦ ਸਨ | ਸਰਵਹਿੱਤਕਾਰੀ ਸਭਾ ਦੇ ਪ੍ਰਬੰਧਕਾਂ 'ਚ ਚੇਅਰਮੈਨ ਮੋਹਿਤ ਕੁੰਦਰਾ, ਪ੍ਰਧਾਨ ਅਸ਼ੋਕ ਸੂਦ, ਸਾਬਕਾ ਪ੍ਰਧਾਨ ਡੀ. ਡੀ. ਵਰਮਾ, ਕਿ੍ਸ਼ਨ ਲਾਲ ਸਚਦੇਵਾ, ਸੰਨੀ ਸੂਦ, ਕਿ੍ਸ਼ਨ ਲਾਲ ਚੋਪੜਾ ਆਦਿ ਵੀ ਹਾਜ਼ਰ ਸਨ |