ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਇੰਦਰਾ ਕਾਲੋਨੀ 'ਚ ਬਾਲ ਰਾਮ ਲੀਲਾ ਕਮੇਟੀ ਵਲੋਂ ਕਰਵਾਏ ਜਾ ਰਹੇ ਮੰਚਨ ਦੀ ਸ਼ੁਰੂਆਤ ਮਾਛੀਵਾੜਾ ਸਾਹਿਬ ਦੇ ਭਾਜਪਾ ਆਗੂਆਂ ਨੇ ਰਿਬਨ ਕੱਟ ਕੇ ਕਰਵਾਈ | ਭਾਜਪਾ ਆਗੂ ਵਿਕਾਸ ਮਿੱਤਲ, ਸਤੀਸ਼ ਸਿੰਗਲਾ, ਅਸ਼ਵਨੀ ਸਿੰਗਲਾ ਨੇ ਕਿਹਾ ਕਿ ਛੋਟੇ-ਛੋਟੇ ਬੱਚੇ ਰਾਮ ਲੀਲਾ ਮੰਚਨ ਕਰ ਸਾਡੇ ਸਮਾਜ ਨੂੰ ਸੇਧ ਦੇ ਰਹੇ ਹਨ ਤੇ ਸਚਾਈ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਹਨ | ਆਗੂਆਂ ਵਲੋਂ ਕਮੇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ | ਇਸ ਮੌਕੇ ਪਰਮਜੀਤ ਪੰਮੀ, ਅਮਰਜੀਤ ਸਿੰਘ ਕਾਲਾ (ਦੋਵੇਂ ਕੌਂਸਲਰ) ਵੀ ਮੌਜੂਦ ਸਨ |