ਸਮਰਾਲਾ, 26 ਸਤੰਬਰ (ਗੋਪਾਲ ਸੋਫਤ)-ਅੱਜ ਇੱਥੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੱਦੇ 'ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਹੇਠ ਐੱਸ. ਡੀ. ਐੱਮ. ਸਮਰਾਲਾ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ¢ ਇਸ ਮੰਗ ਪੱਤਰ ਵਿਚ ਇਹ ਮੰਗ ਕੀਤੀ ਗਈ ਕਿ ਮਜ਼ਦੂਰਾਂ, ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ਦਾ ਪੰਜਾਬ ਵਿੱਚ ਭਾਰੀ ਬਾਰਸ਼ਾਂ ਤੇ ਆਏ ਹੜ੍ਹਾਂ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ¢ ਜਿਸ ਵਿਚ 57 ਮਨੁੱਖੀ ਜਾਨਾਂ, ਚਲੀਆਂ ਗਈਆਂ 4 ਲੱਖ ਏਕੜ ਫ਼ਸਲ ਤਬਾਹ ਹੋ ਗਈ, ਪੌਣੇ 5 ਲੱਖ ਪਸ਼ੂ ਧੰਨ ਰੁੜ੍ਹ ਗਿਆ ਮਕਾਨ ਢਹਿ ਢੇਰੀ ਹੋ ਚੁੱਕੇ ਹਨ¢ ਇਸ ਤਬਾਹੀ ਦੌਰਾਨ ਮਜ਼ਦੂਰਾਂ- ਕਿਸਾਨਾਂ ਦੇ ਹੋਏ ਨੁਕਸਾਨ ਦੀ 100% ਭਰਪਾਈ ਸਰਕਾਰ ਕਰੇ¢ ਉਨ੍ਹਾਂ ਮੰਗ ਕੀਤੀ ਕਿ ਭਾਰੀ ਬਾਰਸ਼ ਅਤੇ ਹੜ੍ਹਾਂ ਦੌਰਾਨ ਮਚਾਈ ਤਬਾਹੀ ਕਾਰਨ ਟੁੱਟੀਆਂ ਸੜਕਾਂ, ਪੁਲਾਂ, ਬੰਨਾ, ਦਰਿਆਵਾਂ,ਸੂਏ, ਕੱਸੀਆਂ, ਨਾਲਿਆਂ, ਸਕੂਲਾਂ, ਹਸਪਤਾਲਾਂ, ਗੁਦਾਮਾਂ ਆਦਿ ਦੀ ਮੁਰੰਮਤ ਦਾ ਕੰਮ ਮਨਰੇਗਾ ਮਜ਼ਦੂਰਾਂ ਤੋਂ ਕਰਵਾਇਆ ਜਾਵੇ¢ ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਸਾਥੀ ਹਰੀ ਰਾਮ ਭੱਟੀ, ਕਰਮਜੀਤ ਭੌਰਲਾ ਤੋਂ ਇਲਾਵਾ ਜਗਵੀਰ ਸਿੰਘ ਨਾਗਰਾ, ਹਰਦੀਪ ਕੌਰ ਬੌਂਦਲ, ਪਰਮਜੀਤ ਕੌਰ ਸਲੌਦੀ, ਨਿਰਮਲ ਸਿੰਘ ਨਿੰਮਾ ਮੁਗਲੇਵਾਲ, ਗੁਰਬਚਨ ਸਿੰਘ ਖੇੜਾ, ਗੁਰਨਾਮ ਸਿੰਘ ਬੌਂਦਲ ਆਦਿ ਹਾਜ਼ਰ ਸਨ¢