ਦੋਰਾਹਾ, 26 ਸਤੰਬਰ (ਮਨਜੀਤ ਸਿੰਘ ਗਿੱਲ)-ਭਾਰਤੀ ਸਾਹਿਤ ਅਕੈਡਮੀ ਦਿੱਲੀ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਹਿਯੋਗ ਨਾਲ 'ਸੁਰਜੀਤ ਰਾਮਪੁਰੀ ਦੇ ਜੀਵਨ ਅਤੇ ਰਚਨਾ' ਬਾਰੇ ਇਕ ਯਾਦਗਾਰੀ ਸਾਹਿੱਤਿਕ ਸਮਾਗਮ ਪਿੰਡ ਰਾਮਪੁਰ ਦੀ ਲਾਇਬ੍ਰੇਰੀ ਵਿਚ 5 ਅਕਤੂਬਰ 2025 ਨੂੰ ਕਰਵਾਇਆ ਜਾ ਰਿਹਾ ਹੈ¢ ਜਾਣਕਾਰੀ ਦਿੰਦਿਆਂ ਸਮਾਗਮ ਦੇ ਕੋਆਰਡੀਨੇਟਰ ਬੂਟਾ ਸਿੰਘ ਚੌਹਾਨ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਮਰਿੰਦਰ ਸੋਹਲ ਨੇ ਦੱਸਿਆ ਕਿ ਇਸ ਸਮਾਗਮ ਦੀਆਂ ਤਿਆਰੀਆਂ ਪੂਰੇ ਸੁਚੱਜੇ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ¢ ਇਸ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਅਤੇ ਕਹਾਣੀਕਾਰ ਡਾ. ਬਲਜਿੰਦਰ ਨਸਰਾਲੀ ਕਰਨਗੇ¢ ਸੁਰਜੀਤ ਰਾਮਪੁਰੀ ਦੀ ਸਾਹਿੱਤਿਕ ਦੇਣ ਬਾਰੇ ਡਾ. ਲਖਵਿੰਦਰ ਸਿੰਘ ਜੌਹਲ ਆਪਣੇ ਵਿਚਾਰ ਰੱਖਣਗੇ¢ ਸੁਰਜੀਤ ਰਾਮਪੁਰੀ ਦੀ ਗੀਤ ਕਲਾ ਬਾਰੇ ਪਰਚਾ ਡਾ. ਗੁਰਜੰਟ ਸਿੰਘ ਪੜ੍ਹਨਗੇ ਅਤੇ ਪ੍ਰੋ. ਸ਼ਮਸ਼ਾਦ ਅਲੀ ਸੁਰਜੀਤ ਰਾਮਪੁਰੀ ਦੇ ਜੀਵਨ ਬਾਰੇ ਚਾਨਣਾ ਪਾਉਣਗੇ¢ ਇਹ ਸਮਾਗਮ ਕਰਵਾਉਣ ਦਾ ਮਨੋਰਥ ਇਹ ਹੈ ਕਿ ਸੁਰਜੀਤ ਰਾਮਪੁਰੀ ਦੀ ਗੀਤ ਕਲਾ ਬਾਰੇ ਉਹ ਤੱਥ ਲੋਕਾਂ ਸਾਹਮਣੇ ਲਿਆਂਦੇ ਜਾਣਗੇ, ਜੋ ਤੱਥ ਹਾਲੇ ਤੀਕਰ ਛਿਪੇ ਹੋਏ ਹਨ¢ ਸੁਰਜੀਤ ਰਾਮਪੁਰੀ ਪੰਜਾਬ ਦੇ ਮੰਨੇ ਪ੍ਰਮੰਨੇ ਗੀਤਕਾਰ ਸਨ¢ ਉਨ੍ਹਾਂ ਨੇ ਗੀਤਾਂ ਤੋਂ ਇਲਾਵਾ ਕਵਿਤਾਵਾਂ ਅਤੇ ਗ਼ਜ਼ਲਾਂ ਵੀ ਲਿਖੀਆਂ¢ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਸਥਾਪਨਾ 7 ਅਗਸਤ 1953 ਵਿਚ ਹੋਈ ਸੀ¢ ਸੁਰਜੀਤ ਰਾਮਪੁਰੀ ਉਸ ਪਹਿਲੀ ਮੀਟਿੰਗ ਵਿਚ ਹਾਜ਼ਰ ਸਨ ਅਤੇ ਉਹ ਉਸ ਦਿਨ ਸਭਾ ਦੇ ਪਹਿਲੇ ਪ੍ਰਧਾਨ ਬਣੇ ਸਨ¢ ਰਾਮਪੁਰ ਪਿੰਡ ਵਿਚ ਸਭਾ ਸਥਾਪਨਾ ਕਰਨ ਦਾ ਸੁਪਨਾ ਵੀ ਸੁਰਜੀਤ ਰਾਮਪੁਰੀ ਨੇ ਹੀ ਲਿਆ ਸੀ¢ ਸੁਰਜੀਤ ਰਾਮਪੁਰੀ ਨੇ ਹੀ ਰਾਮਪੁਰ ਦਾ ਨਾਮ ਪਹਿਲੀ ਵਾਰੀ ਸਾਹਿੱਤਿਕ ਸਫ਼ਾਂ ਵਿਚ ਚਮਕਾਇਆ¢ ਸੁਰਜੀਤ ਰਾਮਪੁਰੀ ਦੀ ਮੌਤ ਸੰਨ 1990 ਵਿਚ ਹੋ ਗਈ ਸੀ¢ ਉਨ੍ਹਾਂ ਦੀ ਉਸ ਸਮੇਂ ਉਮਰ 63-64 ਸਾਲ ਦੀ ਹੋਵੇਗੀ¢ ਉਨ੍ਹਾਂ ਦੀ ਮੌਤ ਦਾ ਵੱਡਾ ਘਾਟਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਅਤੇ ਪੰਜਾਬੀ ਗੀਤਕਾਰੀ ਨੂੰ ਪਿਆ¢ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਮਰਿੰਦਰ ਸੋਹਲ, ਮੀਤ ਪ੍ਰਧਾਨ ਸਿਕੰਦਰ ਰਾਮਪੁਰੀ, ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਅਤੇ ਸਕੱਤਰ ਤਰਨ ਰਾਮਪੁਰ ਨੇ ਸਾਹਿਤਕਾਰਾਂ ਅਤੇ ਸਾਹਿੱਤਿਕ ਪ੍ਰੇਮੀਆਂ ਨੂੰ ਇਸ ਸਾਹਿੱਤਿਕ ਪ੍ਰੋਗਰਾਮ ਵਿਚ ਪਹੁੰਚਣ ਦੀ ਬੇਨਤੀ ਕੀਤੀ ਹੈ¢