ਮੁੱਲਾਂਪੁਰ-ਦਾਖਾ, 27 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ 'ਚ ਸਵ: ਪਾਲ ਸਿੰਘ ਦੀ ਧਰਮ ਪਤਨੀ ਇੰਦਰਜੀਤ ਕੌਰ ਅਕਾਲ ਚਲਾਣਾ ਕਰ ਗਈ | ਮਾਤਾ ਦੇ ਅੱਜ ਗਊਸ਼ਾਲਾ ਰੋਡ ਮੰਡੀ ਮੁੱਲਾਂਪੁਰ ਵਿਖੇ ਸਸਕਾਰ ਸਮੇਂ ਚਿਖਾ ਨੂੰ ਅਗਨੀ ਮਾਤਾ ਦੇ ਸਪੁੱਤਰ ਬੱਬੂ ਇੰਦਰਪਾਲ ਸਿੰਘ ਵਲੋਂ ਦਿੱਤੀ ਗਈ | ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਪਾਲ ਦੇ ਪਕੌੜੇ ਕਰਕੇ ਜਾਣੀ ਜਾਣ ਵਾਲੀ ਪਾਲ ਸਵੀਟਸ ਦੇ ਮਾਲਕ ਬੱਬੂ ਦੇ ਰਿਸ਼ਤੇਦਾਰ, ਸ਼ਹਿਰ ਦੇ ਪਤਵੰਤੇ, ਹੋਰ ਸਨੇਹੀ ਮਾਤਾ ਇੰਦਰਜੀਤ ਕੌਰ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਏ | ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਕੌਂਸਲਰ ਬਲਵਿੰਦਰ ਸਿੰਘ ਬੱਸਣ, ਕੌਂਸਲਰ ਬਲਬੀਰ ਚੰਦ ਬੀਰਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਰਵਿੰਦਰ ਸਿੰਘ ਰਵੀ, ਜਸਵੰਤ ਸਿੰਘ ਸੁਧਾਰੀਆ, ਰਾਜੂ ਕਾਂਸਲ, ਆੜ੍ਹਤੀ ਨਵਲ ਕਿਸ਼ੋਰ, ਦੁਸਹਿਰਾ ਕਮੇਟੀ ਪ੍ਰਧਾਨ ਜੈ ਕਿਸ਼ਨ ਭੂਸ਼ਣ, ਮੋਹਨਵੀਰ ਸਿੰਘ, ਚਰਨਜੀਤ ਚੰਨੀ ਅਰੋੜਾ, ਕੌਂਸਲਰ ਸੰਜੀਵ ਢੰਡ, ਗੁਰਪ੍ਰੀਤ ਸਿੰਘ ਖ਼ਾਲਸਾ, ਰਾਮਾ ਧੂਰੀਆ, ਅਮਨਦੀਪ ਸਿੰਘ ਭਾਟੀਆ, ਜਿੰਮੀ ਭਾਟੀਆ, ਕਮਲਦੀਪ ਸਿੰਘ ਬੱਲ, ਬਿੱਟੂ ਧੂਰੀਆ, ਗੁਰਜੀਤ ਸਿੰਘ ਤੂਰ ਸੀਨੀ: ਕੈਸ਼ੀਅਰ ਪੀ.ਐੱਨ.ਬੀ, ਅਨਿਲ ਸੇਠੀ, ਚਰਨਜੀਤ ਸਿੰਘ ਖ਼ਾਲਸਾ, ਰਾਜੀਵ ਝਾਂਜੀ, ਰਾਜ ਕੁਮਾਰ ਰਾਜੂ ਫਾਸਟ ਫੂਡ, ਸੈਂਕੜੇ ਹੋਰ ਲੋਕਾਂ ਨੇ ਮਾਤਾ ਇੰਦਰਜੀਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ |