15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ ਸਰਕਾਰ- ਪੈਰਾ ਮੈਡੀਕਲ ਯੂਨੀਅਨ

Ad Position 21
No active advertisement
ਅਜੀਤ ਡੈਸਕ 20-10-2025
ਮਲੌਦ, 19 ਅਕਤੂਬਰ (ਸਹਾਰਨ ਮਾਜਰਾ)- ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ, ਮਲਟੀਪਰਪਜ਼ ਹੈਲਥ ਇੰਪਲਾਈਜ਼ (ਮੇਲ, ਫੀਮੇਲ) ਯੂਨੀਅਨ ਪੰਜਾਬ, ਏ. ਐਮ. ਓ ਯੂਨੀਅਨ ਪੰਜਾਬ, ਏ. ਐਨ. ਐਮਜ, ਐਲ. ਐਚ. ਵੀ ਯੂਨੀਅਨ ਪੰਜਾਬ ਦੇ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਕਨਵੀਨਰ ਮਨਜੀਤ ਕੌਰ ਬਾਜਵਾ, ਹਰਵਿੰਦਰ ਸਿੰਘ ਛੀਨਾ, ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਵਿਰਸਾ ਸਿੰਘ ਪੰਨੂੰ, ਸੁਸ਼ਮਾ ਅਰੋੜਾ, ਜਸਬੀਰ ਕੌਰ ਮੂਨਕ, ਜਥੇਬੰਦੀ ਦੇ ਸੂਬਾਈ ਆਗੂ ਨਰਿੰਦਰ ਸ਼ਰਮਾ, ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ, ਸੁਖਜੀਤ ਸੇਖੋਂ, ਅਵਤਾਰ ਗੰਢੂਆਂ, ਬਲਜਿੰਦਰ ਬਰਨਾਲਾ, ਹਰਜੀਤ ਪਹੁਵਿੰਡ, ਸਰਬਜੀਤ ਸਿੰਘ ਤਰਨਤਾਰਨ, ਜ਼ਿਲ੍ਹਾ ਲੁਧਿਆਣਾ ਦੇ ਆਗੂ ਜਸਵਿੰਦਰ ਸਿੰਘ ਪੰਧੇਰ ਖੇੜੀ, ਪਰਮਿੰਦਰ ਸਿੰਘ, ਮਨਦੀਪ ਸਿੰਘ ਮਲੌਦ, ਸਵਰਨ ਸਿੰਘ ਹਠੂਰ, ਬਲਦੇਵ ਸਿੰਘ ਸਿਧਵਾਂ ਬੇਟ, ਜਸਵੀਰ ਸਿੰਘ ਮਾਛੀਵਾੜਾ, ਨਿਗਾਹੀ ਰਾਮ ਮਲੇਰਕੋਟਲਾ, ਦਲਜੀਤ ਢਿੱਲੋਂ, ਸੋਨੀ ਲੁਧਿਆਣਾ, ਬਿਕਰਮ ਗੁਰਦਾਸਪੁਰ, ਮੈਡਮ ਕਵਿਤਾ ਗੁਰਦਾਸਪੁਰ, ਰਣਜੀਤ ਕੌਰ ਪਟਿਆਲਾ, ਸਰਬਜੀਤ ਕੌਰ ਨਵਾਂਸਹਿਰ, ਪ੍ਰੈਸ ਸਕੱਤਰ ਰਾਵਿੰਦਰ ਸ਼ਰਮਾ ਸਮੇਤ ਹੋਰ ਆਗੂਆਂ ਨੇ ਆਪ ਸਰਕਾਰ ਕੋਲ ਜ਼ੋਰਦਾਰ ਮੰਗ ਉਠਾਉਂਦੇ ਹੋਏ ਮੰਗ ਕੀਤੀ ਕਿ ਸੂਬੇ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਲੰਬਿਤ ਪਈਆਂ ਡੀ.ਏ. ਦੀਆਂ ਕਿਸ਼ਤਾਂ ਵਿਚੋਂ ਘੱਟੋ-ਘੱਟ ਇੱਕ ਕਿਸ਼ਤ ਜ਼ਰੂਰ ਜਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੁਲਾਈ 2023 ਤੋਂ ਹੁਣ ਤੱਕ ਡੀ. ਏ ਦੀਆਂ ਸਰਕਾਰ ਪੰਜ ਕਿਸ਼ਤਾਂ ਰੁਕੀਆਂ ਹੋਈਆਂ ਹਨ | ਜਿਸ ਕਾਰਨ ਮੁਲਾਜ਼ਮ ਆਰਥਿਕ ਤੰਗੀ ਦਾ ਸ਼ਿਕਾਰ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜ਼ਿਲ੍ਹਾ ਸੰਗਰੂਰ 'ਚ ਸਾਂਝੇ ਫ਼ਰੰਟ ਵਲੋਂ 16 ਨਵੰਬਰ ਨੂੰ ਕੀਤੀ ਜਾ ਰਹੀ ਵੱਡੀ ਰੈਲੀ ਸਰਕਾਰ ਦੇ ਨੱਕ 'ਚ ਦਮ ਲਿਆ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਬੁਟਾਹਰੀ ਵਾਸੀਆਂ ਵਲੋਂ ਸਟੇਟ ਐਵਾਰਡੀ ਮੁੱਖ ਅਧਿਆਪਕ ਜਸਵਿੰਦਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਹਲਕਾ ਪਾਇਲ ਦੀ ਕੋਈ ਵੀ ਸੜਕ ਨਵੀਂ ਦਿੱਖ ਤੋਂ ਅਧੂਰੀ ਨਹੀਂ ਰਹੇਗੀ-ਗਿਆਸਪੁਰਾ
Ad Position 24