15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੀ.ਐਚ.ਓ. ਅਤੇ ਆਸ਼ਾ ਵਰਕਰਾਂ ਨੂੰ ਗੈਰ-ਸੰਚਾਰੀ ਰੋਗਾਂ ਸੰਬੰਧੀ ਟ੍ਰੇਨਿੰਗ ਕਰਵਾਈ

Ad Position 21
No active advertisement
ਅਜੀਤ ਡੈਸਕ 20-10-2025
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)- ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਡਾ. ਅਮਨਦੀਪ ਕੌਰ ਅਤੇ ਜ਼ਿਲ੍ਹਾ ਡੈਂਟਲ ਤੇ ਸਿਹਤ ਅਫ਼ਸਰ ਡਾ. ਜਗਦੀਪ ਕੌਰ ਵੱਲੋਂ ਸੀ.ਐਚ.ਸੀ ਮਾਨੂੰਪੁਰ ਵਿਖੇ ਸਮੂਹ ਸੀ. ਐਚ. ਓ ਅਤੇ ਆਸ਼ਾ ਵਰਕਰਾਂ ਨੂੰ ਗੈਰ ਸੰਚਾਰੀ ਰੋਗਾਂ ਸਬੰਧੀ ਟਰੇਨਿੰਗ ਕਰਵਾਈ ਗਈ | ਇਸ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਡਾ. ਅਮਨਦੀਪ ਕੌਰ ਅਤੇ ਡਾ. ਜਗਦੀਪ ਕੌਰ ਨੇ ਕਿਹਾ ਕਿ ਗਲਤ ਜੀਵਨ ਸ਼ੈਲੀ ਕਾਰਨ ਗੈਰ ਸੰਚਾਰੀ ਰੋਗ ਜਿਵੇਂ ਕਿ ਹਾਈਪੈਟਸ਼ਨ, ਸ਼ੂਗਰ, ਮੂੰਹ ਦਾ ਕੈਂਸਰ, ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਛਾਤੀ 'ਚ ਗੱਠ ਜਾਂ ਉਬਾਰ, ਸਿਰਦਰਦ, ਮੂੰਹ ਦੇ ਛਾਲੇ ਦਾ ਠੀਕ ਨਾ ਹੋਣਾ, ਬਾਥਰੂਮ ਲੱਗ ਕੇ ਆਉਣਾ ਆਦਿ ਲੱਛਣ ਦਿਖਾਈ ਦੇਣ ਤੇ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਗੈਰ ਸੰਚਾਰੀ ਰੋਗਾਂ ਤੋਂ ਬਚਾਉ ਲਈ ਜ਼ਰੂਰੀ ਹੈ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਕਰਦਿਆ ਸੰਤੁਲਿਤ ਭੋਜਨ, ਰੋਜ਼ਾਨਾ ਕਸਰਤ ਅਤੇ ਤਣਾਅ ਮੁਕਤ ਜੀਵਨ ਆਦਿ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ ਜਾਂਚ ਬਹੁਤ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਬਿਮਾਰੀਆਂ ਨੂੰ ਮੁਢਲੀ ਪੱਧਰ 'ਤੇ ਪਤਾ ਲਗਾ ਕੇ ਇਨ੍ਹਾਂ ਦਾ ਇਲਾਜ ਕੀਤਾ ਜਾ ਸਕੇ | ਡਾ. ਸੁਦੀਪ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਨਿਰਧਾਰਿਤ ਸਮੇਂ 'ਚ ਐਨ. ਸੀ. ਡੀ. ਦੇ ਸਾਰੇ ਟੀਚੇ ਪੂਰੇ ਕਰ ਲਏ ਜਾਣਗੇ | ਇਸ ਸਮੇਂ ਡਾ. ਵੰਦਨਾ ਰਾਠੌਰ, ਡਾ. ਜਸਨੀਤ ਕੌਰ, ਡਾ. ਚਿਰਾਗ ਸੋਮਰਾ ਅਤੇ ਬੀ.ਈ.ਈ. ਗੁਰਦੀਪ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਚਦੇਵਾ ਪਬਲਿਕ ਸਕੂਲ ਸਾਹਨੇਵਾਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾ ਇਆ ਅਗਲੀ ਖ਼ਬਰ 350 ਸਾਲਾ ਸ਼ਤਾਬਦੀ-ਸ਼ਹੀਦੀ ਨਗਰ ਕੀਰਤਨ ਖ਼ਾਲਸਈ ਜਾਹੋ ਜਲਾਲ ਨਾਲ ਜੋਧਪੁਰ ਤੋਂ ਜੈਪੁਰ ਲਈ ਰਵਾਨਾ <br/>
Ad Position 24