ਸਾਹਨੇਵਾਲ, 19 ਅਕਤੂਬਰ (ਹਨੀ ਚਾਠਲੀ)-ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ ¢ ਪੂਰਾ ਸਕੂਲ ਕੈਂਪਸ ਤਿਉਹਾਰਾਂ ਦੇ ਰੰਗਾਂ, ਲਾਈਟਾਂ ਅਤੇ ਸਜਾਵਟ ਨਾਲ ਭਰਿਆ ਹੋਇਆ ਸੀ, ਜੋ ਏਕਤਾ ਅਤੇ ਖ਼ੁਸ਼ੀ ਦੀ ਭਾਵਨਾ ਨੂੰ ਦਰਸਾਉਂਦਾ ਸੀ¢ ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ¢ ਪਹਿਲੀ ਤੋਂ ਦਸਵੀਂ ਜਮਾਤ ਲਈ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਜਦੋਂ ਕਿ 11ਵੀਂ ਅਤੇ 12ਵੀਂ ਜਮਾਤ ਲਈ ਰੰਗੋਲੀ ਮੁਕਾਬਲਾ ਹੋਇਆ¢ ਨਰਸਰੀ, ਐੱਲ. ਕੇ. ਜੀ. ਅਤੇ ਯੂ. ਕੇ. ਜੀ. ਦੇ ਛੋਟੇ ਬੱਚਿਆਂ ਨੇ ਕਲੇਅ ਮਾਡਲਿੰਗ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ¢ ਸਾਰੇ ਕਲਾਸ ਰੂਮ ਅਤੇ ਡਿਸਪਲੇ ਬੋਰਡ ਵਿਦਿਆਰਥੀਆਂ ਦੁਆਰਾ ਸੁੰਦਰ ਢੰਗ ਨਾਲ ਸਜਾਏ ਗਏ ਸਨ¢ ਦੁਪਹਿਰ ਦੇ ਖਾਣੇ ਦੌਰਾਨ, ਸਾਰਿਆਂ ਨੇ ਆਪਣੇ ਮਨਪਸੰਦ ਤਿਉਹਾਰਾਂ ਵਾਲੇ ਭੋਜਨ ਦਾ ਆਨੰਦ ਮਾਣਿਆ, ਜਿਸ ਤੋਂ ਬਾਅਦ ਕੈਂਪਸ ਵਿਚ ਡਾਂਸ ਅਤੇ ਜਸ਼ਨ ਮਨਾਏ ਗਏ ¢ ਇਸ ਖ਼ਾਸ ਦਿਨ 'ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਬੰਦੀ ਛੋੜ ਦਿਵਸ ਦੀ ਮਹੱਤਤਾ ਵੀ ਸਾਂਝੀ ਕੀਤੀ | ਸਕੂਲ ਡਾਇਰੈਕਟਰ ਪਰਵੀਨ ਸੇਠੀ ਅਤੇ ਚੇਅਰਮੈਨ ਰਾਜਿੰਦਰ ਸੇਠੀ ਨੇ ਹਰ ਕਲਾਸ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ¢