ਬੀਜਾ, 19 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਪਬਲਿਕ ਸੀਨੀ: ਸੈਕੰ: ਸਕੂਲ ਰੁਪਾਲੋਂ ਵਿਖੇ ਗਰੀਨ ਦੀਵਾਲੀ ਮਨਾਈ ਗਈ | ਸਕੂਲ ਦੀ ਸਵੇਰ ਦੀ ਸਭਾ ਵਿਚ ਸਭ ਤੋਂ ਪਹਿਲਾਂ ਗਰੀਨ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਿਦਿਆਰਥੀਆਂ ਵਲੋਂ ਗਰੀਨ ਦੀਵਾਲੀ ਮਨਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਪ੍ਰਣ ਕੀਤਾ ਗਿਆ ਅਤੇ ਇਸ ਵਿੱਚ ਵਿਦਿਆਰਥੀਆਂ ਵਲੋਂ ਖ਼ੁਦ ਤਿਆਰ ਕੀਤੇ ਡੈਕੋਰੇਸ਼ਨ ਦੇ ਸਾਮਾਨ ਦੀ ਵਰਤੋਂ ਕੀਤੀ ਗਈ ਅਤੇ ਸਕੂਲ 'ਚ ਵੱਖੋ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਇਸ 'ਚ ਰੰਗੋਲੀ, ਦੀਵੇ ਅਤੇ ਹੋਰ ਸਾਮਾਨ ਦੀ ਵਰਤੋਂ ਕਰਕੇ ਦੀਵਾਲੀ ਮਨਾਈ ਗਈ | ਇਸ 'ਚ ਗਰੀਨ ਦੀਵਾਲੀ ਸਬੰਧੀ ਡੀਬੇਟ ਅਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਵਾਤਾਵਰਨ ਪ੍ਰਦੂਸ਼ਣ ਅਤੇ ਧਰਤੀ ਬਚਾਉ ਦੇ ਥੀਮ 'ਤੇ ਪੇਂਟਿੰਗ ਅਤੇ ਡਰਾਇੰਗ ਐਕਟੀਵਿਟੀ ਕੀਤੀ ਗਈ | ਇਸ ਨਾਲ ਹੀ ਸਕੂਲ 'ਚ ਵੱਖ-ਵੱਖ ਗਤੀਵਿਧੀਆਂ ਦੇ ਮੁਕਾਬਲੇ ਵੀ ਕਰਵਾਏ ਗਏ | ਵਿਦਿਆਰਥੀਆਂ ਨੇ ਅਲੱਗ-ਅਲੱਗ ਰੰਗਾਂ, ਸਿੱਪੀਆਂ, ਮੋਤੀਆਂ ਅਤੇ ਸ਼ੀਸ਼ੇ ਦੇ ਟੁਕੜਿਆਂ ਨਾਲ ਡਿਜ਼ਾਈਨ ਬਣਾਏ | ਇਸ ਮੌਕੇ ਸਕੂਲ ਪਿ੍ੰਸੀਪਲ ਸੁਮਨਦੀਪ ਕੌਰ, ਸਕੂਲ ਚੇਅਰਮੈਨ ਬਲਬੀਰ ਸਿੰਘ ਅਤੇ ਸਕੂਲ ਡਾਇਰੈਕਟਰ ਗੁਰਮਿੰਦਰ ਕੌਰ ਵਲੋਂ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਟਾਫ਼ ਮੈਂਬਰ ਸੁਖਜਿੰਦਰ ਕੌਰ, ਸਰਬਜੀਤ ਕੌਰ, ਸੁਪਿੰਦਰਪਾਲ ਸਿੰਘ, ਨਵਦੀਪ ਕੌਰ, ਹਰਪ੍ਰੀਤ ਕੌਰ, ਸੋਨੀਆ, ਮਨਪ੍ਰੀਤ ਕੌਰ, ਰਮਨਦੀਪ ਕੌਰ, ਸੁਰਿੰਦਰ ਸਿੰਘ, ਰਮਨਦੀਪ ਛਿੱਬਰ, ਜਸਦੀਪ ਕੌਰ, ਜੈਸਮੀਨ ਕੌਰ, ਗੁਰਿੰਦਰ ਕੌਰ, ਸਨਦੀਪ ਕੌਰ, ਲਖਵੀਰ ਕੌਰ, ਅਨੁਰੀਤ ਕੌਰ, ਸਿਮਰਨਜੀਤ ਕੌਰ ਅਤੇ ਹਰਸ਼ਵੀਰ ਸਿੰਘ ਹਾਜ਼ਰ ਸਨ |