ਦੋਰਾਹਾ, 31 ਅਕਤੂਬਰ (ਮਨਜੀਤ ਸਿੰਘ ਗਿੱਲ)-ਸਰਬ ਧਰਮ ਗਊਸ਼ਾਲਾ ਦੋਰਾਹਾ ਵਿਖੇ ਗਊ ਅਸ਼ਟਮੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾ ਭਾਜਪਾ ਖੰਨਾ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਜ਼ਿਲ੍ਹਾ ਜਨਰਲ ਸਕੱਤਰ ਪਿੰ੍ਰਸੀਪਲ ਜਤਿੰਦਰ ਸ਼ਰਮਾ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ ਗਈ ¢ ਇਸ ਸਮੇਂ ਪ੍ਰੋ. ਚੀਮਾ ਅਤੇ ਪਿ੍ੰ. ਸ਼ਰਮਾ ਨੇ ਕਿਹਾ ਕਿ ਗਊ ਗਰੀਬ ਦੀ ਰੱਖਿਆ ਕਰਨਾ ਹਰ ਵਿਅਕਤੀ ਦਾ ਮੁੱਢਲਾ ਧਰਮ ਅਤੇ ਕਰਤੱਵ ਹੈ¢ ਉਨ੍ਹਾਂ ਕਿਹਾ ਕਿ ਜੋ ਲੋਕ ਗਊ ਦਾ ਦੁੱਧ ਪੀ ਕੇ ਉਨ੍ਹਾਂ ਨੂੰ ਘਰੋਂ ਬਾਹਰ ਛੱਡ ਦਿੰਦੇ ਹਨ ਬਹੁਤ ਹੀ ਮੰਦਭਾਗੀ ਗੱਲ ਹੈ¢ ਜਿਸ ਕਰ ਕੇ ਹਰ ਪ੍ਰਾਣੀ ਨੂੰ ਚਾਹੀਦਾ ਹੈ ਕਿ ਉਹ ਗਊਆਂ ਨੂੰ ਘਰੋਂ ਬੇਘਰ ਕਰਨ ਦੀ ਬਿਜਾਏ ਉਨ੍ਹਾਂ ਦੀ ਸੇਵਾ ਕਰਨ¢ ਇਸ ਸਮੇਂ ਉਨ੍ਹਾਂ ਹਵਨ ਉਪਰੰਤ ਗਊ ਮਾਤਾ ਦਾ ਪੂਜਨ ਕੀਤਾ¢ ਇਸ ਮੌਕੇ ਮੰਡਲ ਦੋਰਾਹਾ ਦੇ ਪ੍ਰਧਾਨ ਜਗਤਾਰ ਸਿੰਘ ਕੱਦੋਂ, ਵਿਜੇ ਨਰਾਇਣ ਮਿਸ਼ਰਾ, ਉਪ ਪ੍ਰਕਾਸ਼, ਸ਼ਪਿੰਦਰ ਸਿੰਘ ਗਿੱਦੜੀ, ਕੁਲਜੀਤ ਸਿੰਘ, ਸਰਪ੍ਰੀਤ ਸਿੰਘ ਕੱਦੋਂ, ਮਨੋਜ ਗੋਇਲ ਸੀ. ਏ., ਮੋਹਣ ਲਾਲ ਪਾਂਡੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸਨ¢