11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬੇਮਿਸਾਲ ਤੇ ਲਾਸਾਨੀ-ਜਥੇ. ਹਰਜੀਤ ਸਿੰਘ ਖ਼ਾਲਸਾ

Ad Position 21
No active advertisement
ਅਜੀਤ ਡੈਸਕ 01-11-2025
ਬੀਜਾ, 31 ਅਕਤੂਬਰ (ਅਵਤਾਰ ਸਿੰਘ ਜੰਟੀ)-ਨੇੜਲੇ ਪਿੰਡ ਨੌਲੜੀ ਖ਼ੁਰਦ ਦੇ ਵਸਨੀਕ ਪੰਥਕ ਆਗੂ ਜਥੇਦਾਰ ਹਰਜੀਤ ਸਿੰਘ ਖ਼ਾਲਸਾ ਨੇ ਆਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬੇਮਿਸਾਲ ਤੇ ਲਾਸਾਨੀ ਹੈ, ਜਿਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ | ਉਨ੍ਹਾਂ ਆਖਿਆ ਕਿ ਪੂਰੇ ਸੰਸਾਰ 'ਚ ਅਧਿਆਤਮਕ ਅਤੇ ਸਿਧਾਂਤਕ ਤੌਰ 'ਤੇ ਇਸ ਸ਼ਹਾਦਤ ਨੂੰ ਆਪਣੇ ਤੋਂ ਕਿਤੇ ਦੂਰ ਦੂਜੇ ਧਰਮ ਦੀ ਰੱਖਿਆ ਲਈ ਸਤਿਕਾਰਯੋਗ ਦਾ ਦਰਜਾ ਦਿੱਤਾ ਜਾ ਰਿਹਾ ਹੈ | ਗੁਰੂ ਤੇਗ ਬਹਾਦਰ ਜੀ ਦੀ ਇਸ ਲਾਸਾਨੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਇਸ ਦੇਸ਼ ਦੀ ਰੱਖਿਆ ਕੀਤੀ ਤੇ ਅੱਜ ਇਸ ਦੇਸ਼ ਅੰਦਰ ਜੇ ਕੋਈ ਅਣਖ, ਇੱਜ਼ਤ, ਗੈਰਤ, ਸਤਿਕਾਰ ਤੇ ਇਕਮੁੱਠਤਾ ਨਾਲ ਰਹਿ ਰਿਹਾ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਦੌਲਤ ਹੈ¢
Ad Position 22
No active advertisement
ਪਿਛਲੀ ਖ਼ਬਰ ਗਊ ਗਰੀਬ ਦੀ ਰੱਖਿਆ ਕਰਨਾ ਹਰ ਵਿਅਕਤੀ ਦਾ ਮੁਢਲਾ ਧਰਮ-ਪ੍ਰੋ. ਚੀਮਾ/ਪਿ੍ੰ. ਸ਼ਰਮਾ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਯੂਨੀਅਨ ਤੇ ਕੈਬਨਿਟ ਸਬ ਕਮੇਟੀ ਵਿਚਕਾਰ ਮੀਟਿੰਗ ਬੇਸਿੱਟਾ
Ad Position 24