11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣਾ ਮਾਨਸਿਕ ਸੰਤੁਲਨ ਖੋਹ ਕੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਰ ਰਹੇ ਹਨ ਬਿਆਨਬਾਜ਼ੀ- ਰੁਪਾਲੋਂ

ਖੰਨਾ, 11 ਅਗਸਤ (ਹਰਜਿੰਦਰ ਸਿੰਘ ਲਾਲ)-ਵਿਧਾਨ ਸਭਾ ਹਲਕਾ ਪਾਇਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਅਤੇ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ ਖਿਲਾਫ ਕੀਤੀ ਜਾ ਰਹੀ ਹੇਠਲੇ ਪੱਧਰ ਦੀ ਬਿਆਨਬਾਜ਼ੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਦੀ ਵੱਧ ਰਹੀ ਲੋਕ ਲਹਿਰ ਪੂਰੀ ਤਰ੍ਹਾਂ ਡਰ ਚੁੱਕੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਚੜਤ ਤੋਂ ਚਿੰਤਤ ਹਨ।

Ad Position 21
No active advertisement
ਅਜੀਤ ਡੈਸਕ 12-08-2026
ਖੰਨਾ, 11 ਅਗਸਤ (ਹਰਜਿੰਦਰ ਸਿੰਘ ਲਾਲ)-ਵਿਧਾਨ ਸਭਾ ਹਲਕਾ ਪਾਇਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਅਤੇ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ ਖਿਲਾਫ ਕੀਤੀ ਜਾ ਰਹੀ ਹੇਠਲੇ ਪੱਧਰ ਦੀ ਬਿਆਨਬਾਜ਼ੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਦੀ ਵੱਧ ਰਹੀ ਲੋਕ ਲਹਿਰ ਪੂਰੀ ਤਰ੍ਹਾਂ ਡਰ ਚੁੱਕੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਚੜਤ ਤੋਂ ਚਿੰਤਤ ਹਨ। ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਣਾ ਮਨਵਿੰਦਰ ਸਿੰਘ ਗਿਆਸਪੁਰ ਦੇ ਸਭ ਤੋਂ ਵੱਡੇ ਦਿਵਾਲੀਆਪਣ ਦਾ ਸਬੂਤ ਹੈ ਗਿਆਸਪੁਰ ਆਪਣਾ ਮਾਨਸਿਕ ਸੰਤੁਲਨ ਖੋ ਕੇ ਥੱਲੜੇ ਪੱਧਰ ਦੀ ਬਿਆਨਬਾਜ਼ੀ ਕਰ ਰਿਹਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਗਿਆਸਪੁਰਾ ਵਲੋਂ ਪੰਥਕ ਰੀਤਾਂ ਦੀ ਖਿੱਲੀ ਉਡਾਉਂਦਿਆਂ ਇੱਕ ਪਤਤ ਅਤੇ ਸ਼ਰਾਬ ਪੀਣ ਵਾਲੇ ਮੁੱਖ ਮੰਤਰੀ ਨੂੰ ਫਕਰੇ ਕੌਮ ਅਵਾਰਡ ਦੇਣ ਦੀ ਮੰਗ ਕੀਤੀ ਗਿਆਸਪੁਰਾ ਨੂੰ ਸਿੱਖ ਹੋ ਪਤਾ ਨਹੀਂ ਕਿ ਫਖਰੇ ਕੌਮ ਇੱਕ ਸਿੱਖ ਨੂੰ ਦਿੱਤਾ ਜਾਂਦਾ ਹੈ ਨਾ ਕਿ ਅਕਾਲ ਤਖਤ ਸਾਹਿਬ ਦੇ ਭਗੌੜੇ ਇੱਕ ਪਤਤ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਗਿਆਸਪੁਰਾ ਇਹ ਬਿਆਨਬਾਜ਼ੀ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਉਸ ਦੀ ਟਿਕਟ ਕੱਟੇ ਜਾਣ ਦੇ ਪੂਰੇ ਅਸਾਰ ਹਨ ਆਪਣੀ ਟਿਕਟ ਕੱਟੀ ਜਾਣ ਦੇ ਡਰ ਤੋਂ ਹਲਾਟ ਵਿੱਚ ਆ ਕੇ ਤੇ ਫੋਕੀ ਸ਼ੋਹਰਤ ਲੈਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦਾ ਸਹਾਰਾ ਲਿਆ ਜਾ ਰਿਹਾ ਜਦੋਂ ਕੋਈ ਦੁਨੀਆ ਜਾਣਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਇਸ ਕਰਕੇ ਉਹ ਹੁਣ ਤੱਕ ਡਿਬਰੂਗੜ ਜੇਲ ਚ ਬੰਦ ਹਨ ਜਦੋਂ ਕਿ ਮੌਜੂਦਾ ਪੰਜਾਬ ਸਰਕਾਰ ਸ਼ਾਸਨ ਵਿੱਚ ਸ਼ਰੇਆਮ ਨਸ਼ੇ ਦਾ ਕਾਰੋਬਾਰ ਵਧੀਆ ਤੇ ਫੁੱਲਿਆ ਹੈ ਇਸ ਤੋਂ ਵੱਡੀ ਚਾਪਲੂਸੀ ਦੀ ਹੱਦ ਕੀ ਹੋ ਸਕਦੀ ਹੈ ਕਿ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਲਈ ਧਾਰਮਿਕ ਸਿੱਖ ਰਹਿ ਰੀਤਾਂ ਦਾ ਖਿਆਲ ਵੀ ਨਹੀਂ ਰੱਖਿਆ ਗਿਆ ਪਾਇਲ ਦੇ ਲੋਕਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਇਸ ਕਰਕੇ ਜਤਾਇਆ ਸੀ ਕਿ ਉਹ ਇੱਕ ਸਿੱਖ ਹਨ ਪਰ ਜੋ ਅੱਜ ਬਿਆਨਬਾਜ਼ੀ ਕੀਤੀ ਗਈ ਉਸ ਇਹ ਜਾਹਰ ਹੋ ਚੁੱਕਿਆ ਹੈ ਕਿ ਉਹ ਕੇਜਰੀਵਾਲ ਦੇ ਭਗਤ ਹਨ ਗਿਆਸਪੁਰੇ ਦਾ ਮਨਪ੍ਰੀਤ ਸਿੰਘ ਇਆਲੀ ਦੇ ਖਿਲਾਫ ਬੋਲਣਾ ਕੇਵਲ ਸਿਆਸੀ ਸਟੰਟ ਹੈ ਜਦੋਂ ਕਿ ਹਲਕਾ ਦਾਖਾ ਬੋਲਦਾ ਹੈ ਕਿ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਹਲਕੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਕੀਤਾ ਹੈ ਜਦੋਂ ਕਿ ਹਲਕਾ ਵਿਧਾਇਕ ਨੂੰ ਆਪਣੇ ਹੀ ਹਲਕੇ ਦੇ ਪਿੰਡ ਦੌਲਤਪੁਰ ਦੀ ਪੰਚਾਇਤੀ ਜਮੀਨ ਦੀ ਬੋਲੀ ਕਰਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਬੋਲਣਾ ਪਿਆ ਤੇ ਇਸ ਦੀ ਆਪਣੀ ਹੀ ਸਰਕਾਰ ਨੇ ਇਸ ਦੀ ਗੱਲ ਨੂੰ ਨਹੀਂ ਸੁਣਿਆ ਜਿਹੜਾ ਵਿਧਾਇਕ ਆਪਣੇ ਆਪਣੀ ਸਰਕਾਰ ਵਿੱਚ ਲੋਕਾਂ ਦੇ ਮਸਲੇ ਹੱਲ ਵੀ ਕਰ ਸਕਦਾ ਉਸ ਤੋਂ ਲੋਕਾਂ ਨੂੰ ਕੀ ਆਸ ਹੋ ਸਕਦੀ ਹੈ ਆਮ ਆਦਮੀ ਪਾਰਟੀ ਵਾਲੇ ਕੰਧ ਤੇ ਲਿਖਿਆ ਪੜ੍ਹ ਲੈਣ ਕਿ ਆਉਣ ਵਾਲੀ ਸਰਕਾਰ ਅੰਮ੍ਰਿਤਪਾਲ ਸਿੰਘ ਦੀ ਹੋਵੇਗੀ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਅਸੀਂ ਇਸ ਬਿਆਨ ਦੀ ਨਿੰਦਾ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਵੱਲੋਂ ਵੱਡੇ ਪੱਧਰ ਤੇ ਇਸ ਦੇ ਖਿਲਾਫ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਕਿ ਉਹਨਾਂ ਨੇ ਕੀ ਲੈਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਤਨਖਾਹੀਆ ਕਰਾਰ ਦਿੱਤੇ ਗਏ ਇੱਕ ਪਤਿਤ ਮੁੱਖ ਮੰਤਰੀ ਨੂੰ ਫਕਰੇ ਕੌਮ ਅਵਾਰਡ ਦੇਣ ਦੀ ਗੱਲ ਕਰਕੇ ਇਕ ਧਰਮ ਦੇ ਵਿੱਚ ਸਰਕਾਰੀ ਦਖਲਦਾਜੀ ਦਾ ਸਮਰਥਨ ਕੀਤਾ ਹੈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਧਾਰਮਿਕ ਕਾਰਵਾਈ ਦੀ ਅਪੀਲ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੌਲਤਪੁਰ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ ਸਿਆਸਤ ਦੀ ਭੇਟ ਚੜ੍ਹਿਆ ਅਗਲੀ ਖ਼ਬਰ ਅਣਪਛਾਤੀ ਗੱਡੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Ad Position 24