11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਦੌਲਤਪੁਰ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ ਸਿਆਸਤ ਦੀ ਭੇਟ ਚੜ੍ਹਿਆ

ਮਲੌਦ , 11 ਅਗਸਤ ( ਦਿਲਬਾਗ ਸਿੰਘ ਚਾਪੜਾ )- ਸਬ ਤਹਿਸੀਲ ਮਲੌਦ ਦੇ ਪਿੰਡ ਦੌਲਤਪੁਰ ਦੀ ਪੰਚਾਇਤੀ ਜਮੀਨ ਦਾ ਮਾਮਲਾ ਸਿਆਸਤ ਦੀ ਭੇਂਟ ਚੜ੍ਹ ਚੁੱਕਾ ਹੈ । ਪਿਛਲੇ ਸਾਲ 4 ਲੱਖ 10 ਹਜਾਰ 300 ਰੁਪਏ ਵਿਚ 11 ਏਕੜ 2 ਕਨਾਲ 2 ਮਰਲੇ ਜਮੀਨ ਦੀ ਸਰਕਾਰੀ ਬੋਲੀ ਪੰਚਾਇਤ ਦੇ ਖਾਤੇ ਵਿਚ ਜਮਾ ਹੋਈ , ਪਰ ਇਸ ਵਿਚੋਂ ਐਸ .

Ad Position 21
No active advertisement
ਅਜੀਤ ਡੈਸਕ 12-08-2026
ਮਲੌਦ , 11 ਅਗਸਤ ( ਦਿਲਬਾਗ ਸਿੰਘ ਚਾਪੜਾ )- ਸਬ ਤਹਿਸੀਲ ਮਲੌਦ ਦੇ ਪਿੰਡ ਦੌਲਤਪੁਰ ਦੀ ਪੰਚਾਇਤੀ ਜਮੀਨ ਦਾ ਮਾਮਲਾ ਸਿਆਸਤ ਦੀ ਭੇਂਟ ਚੜ੍ਹ ਚੁੱਕਾ ਹੈ । ਪਿਛਲੇ ਸਾਲ 4 ਲੱਖ 10 ਹਜਾਰ 300 ਰੁਪਏ ਵਿਚ 11 ਏਕੜ 2 ਕਨਾਲ 2 ਮਰਲੇ ਜਮੀਨ ਦੀ ਸਰਕਾਰੀ ਬੋਲੀ ਪੰਚਾਇਤ ਦੇ ਖਾਤੇ ਵਿਚ ਜਮਾ ਹੋਈ , ਪਰ ਇਸ ਵਿਚੋਂ ਐਸ . ਸੀ . ਭਾਈਚਾਰੇ ਨਾਲ ਸਬੰਧਿਤ 4 ਏਕੜ ਜਮੀਨ ਦੀ 189100 ਰੁਪਏ ਸਰਕਾਰੀ ਬੋਲੀ ਐਸ . ਸੀ . ਭਾਈਚਾਰੇ ਦੇ ਸੁਰਜੀਤ ਸਿੰਘ ਦੇ ਨਾਮ ਦਰਜ ਹੋਈ , ਉਥੋਂ ਹੀ ਸਾਰੇ ਮਾਮਲੇ ਦੀ ਸ਼ੁਰੂਆਤ ਹੁੰਦੀ ਹੈ । ਪੈਸੇ ਜਮਾ ਕਰਵਾਉਣ ਦੇ ਬਾਵਜੂਦ ਵੀ ਸੁਰਜੀਤ ਸਿੰਘ ਨੂੰ ਉਹਨਾਂ ਲੋਕਾਂ ਨੇ ਕਬਜਾ ਨਾ ਲੈਣ ਦਿੱਤਾ , ਜਿੰਨ੍ਹਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਸੀ । ਅਖੀਰ 26 ਮਈ 2025 ਤੋਂ ਦਰਖਾਸਤਾਂ ਦਿੰਦਿਆਂ ਹਾਈਕੋਰਟ ਤੱਕ ਸੁਰਜੀਤ ਸਿੰਘ ਨੂੰ ਇਸ ਮਸਲੇ ਨੂੰ ਲਿਜਾਣਾ ਪਿਆ , ਜਿੱਥੇ ਅਖੀਰ 2 ਜਨਵਰੀ 2026 ਨੂੰ ਹਾਈਕੋਰਟ ਦੀ ਹਦਾਇਤ ’ ਤੇ ਡਾਇਰੈਕਟਰ ਪੇਂਡੂ ਵਿਕਾਸ ਦੇ ਹੁਕਮ ਅਨੁਸਾਰ ਪੁਲਿਸ ਦੀ ਸਹਾਇਤਾ ਨਾਲ ਸੁਰਜੀਤ ਸਿੰਘ ਨੂੰ ਕਬਜਾ ਮਿਲਿਆ ਪਰ ਮਾਮਲਾ ਫ਼ਿਰ ਸ਼ਾਤ ਨਾ ਹੋਇਆ । ਇਸ ਤੋਂ ਬਾਅਦ ਸੁਰਜੀਤ ਸਿੰਘ ਨੇ ਮਾਨਯੋਗ ਮਿਨਾਕਸ਼ੀ ਮਹਾਜਨ ਦੀ ਪਾਇਲ ਅਦਾਲਤ ਵਿਚ ਅਪੀਲ ਦਾਇਰ ਕੀਤੀ , ਜਿਥੇ ਨਜਾਇਜ ਕਬਜਾਕਾਰੀ ਨੂੰ ਉਨ੍ਹਾਂ ਨੇ ਪਾਰਟੀ ਬਣਾਇਆ । ਇਸੇ ਸਮੇਂ 15/4/2026 ਨੂੰ ਪਿੰਡ ਦੌਲਤਪੁਰ ਦੀ ਸਰਪੰਚ ਅਤੇ ਦੋ ਪੰਚਾਇਤ ਮੈਬਰਾਂ ਨੂੰ ਗਿਣੀ ਮਿਥੀ ਸਾਜਿਸ਼ ਨਾਲ ਮੁਅੱਤਲ ਕਰ ਦਿੱਤਾ ਗਿਆ । ਭਾਵੇਂ ਸੁਰਜੀਤ ਸਿੰਘ ਨੇ ਕਬਜਾ ਮਿਲਣ ਤੋਂ ਬਾਅਦ ਖੇਤ ਦੀ ਤਿਆਰੀ ਕਰਕੇ ਕੱੁਝ ਬਾਜਰਾ ਬੀਜਿਆ ਅਤੇ ਬਾਕੀ ਝੋਨਾ ਬੀਜਣ ਦੀ ਤਿਆਰੀ ਕੀਤੀ , ਪਰ 3 ਜੁਲਾਈ ਨੂੰ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਮੌਕੇ ’ ਤੇ ਜਾ ਕੇ ਦੂਸਰੀ ਧਿਰ ਦਾ ਕਬਜਾ ਕਰਵਾ ਦਿੱਤਾ ਅਤੇ ਸਰਪੰਚ ਨੂੰ ਵੀ ਇਸ ਮਸਲੇ ਤੋਂ ਦੂਰ ਰਹਿਣ ਲਈ ਕਿਹਾ । ਜਦੋਂ ਬਜੁਰਗ ਜੋੜੇ ਸੁਰਜੀਤ ਸਿੰਘ ਨੇ ਲੇਲੜੀਆ ਕੱਢਦਿਆਂ ਵਿਧਾਇਕ ਸਾਹਿਬ ਤੋਂ ਇਨਸਾਫ ਮੰਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਤੇਰੇ ਤੇ ਕੇਸ ਪਾ ਕਿ ਜੇਲ੍ਹ ਭੇਜ ਦਿਆਂਗੇ । ਵਿਚਾਰੇ ਬਜੁਰਗ ਜੋੜੇ ਦੀ ਕਿਸੇ ਕਾਂਗਰਸੀ , ਅਕਾਲੀ ਜਾਂ ਹੋਰ ਕਿਸੇ ਵੀ ਪਾਰਟੀ ਵਾਲੇ ਨੇ ਵੋਟਾਂ ਖਰਾਬ ਹੋਣ ਦੇ ਡਰ ਕਾਰਨ ਫਰਿਆਦ ਨਾ ਸੁਣੀ ਜਦਕਿ ਉਹ ਬਹੁਤ ਕਲਪਿਆ ਕਿ ਉਸ ਦਾ ਕੇਸ ਚੱਲਦਾ ਹੈ , ਜਿਸ ਦਾ ਸਬੂਤ ਜਿਲ੍ਹਾ ਵਿਕਾਸ ਅਫਸਰ ਲੁਧਿਆਣਾ ਦੇ 24/7/26 ਨੂੰ ਭੇਜੇ ਪੱਤਰ ਤੋਂ ਮਿਲਦਾ ਹੈ , ਜਿਸ ਵਿਚ ਉਹਨਾਂ ਬਲਾਕ ਵਿਕਾਸ ਅਫਸਰ ਮਲੌਦ ਨੂੰ ਲਿਖਿਆ ਕਿ ਪਿੰਡ ਦੌਲਤਪੁਰ ਦੀ ਪੰਚਾਇਤੀ ਜਮੀਨ ਦੀ 11 ਕਨਾਲ 2 ਕਨਾਲ 2 ਮਰਲੇ ਵਿਚੋਂ ਸਟੇਅ ਵਾਲੇ 4 ਏਕੜ ਐਸ ਪਲਾਟ ਨੂੰ ਛੱਡ ਕੇ ਬਾਕੀ ਜਮੀਨ ਦੀ ਬੋਲੀ ਕਰਵਾ ਦਿਤੀ ਜਾਵੇ । 7 ਅਗਸਤ 2026 ਨੂੰ ਮੌਕੇ ’ ਤੇ ਗਏ ਅਧਿਕਾਰੀਆਂ ਨੇ ਉਹ 4 ਏਕੜ ਐਸ . ਸੀ . ਪਲਾਟ ਦੀ ਬੋਲੀ ਵੀ ਕਰਵਾ ਦਿੱਤੀ , ਜਿਸ ਦੀ ਮਨਜੂਰੀ ਉਚ ਅਫਸਰਾਂ ਤੋਂ ਮੰਗੀ ਗਈ ਹੈ । ਇਸੇ ਪਿੰਡ ਦੌਲਤਪੁਰ ਦੀ ਪੰਚਾਇਤੀ ਜਮੀਨ ਸਬੰਧੀ ਹਲਕਾ ਵਿਧਾਇਕ ਦੀ ਤਲਖੀ ਸਬੰਧਿਤ ਮੰਤਰੀ ਨਾਲ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਵਿਧਾਨ ਸਭਾ ਨੂੰ ਝੂਠ ਦਾ ਅਖਾੜਾ ਨਾ ਬਣਾਉਣ ਲਈ ਮੰਤਰੀ ਤੇ ਤੰਝ ਕਸਿਆ । ਭਾਂਵੇ ਸਬੰਧਿਤ ਮੰਤਰੀ ਨੇ ਤਾਂ ਅਧਿਕਾਰੀਆ ਦੀ ਭੇਜੀ ਰਿਪੋਰਟ ਹੀ ਪੜੀ ਸੀ । ਮੰਤਰੀ ਅਤੇ ਵਿਧਾਇਕ ਵਿਚ ਪਹਿਲਾ ਵੀ ਇਕ ਪੰਚਾਇਤ ਅਫਸਰ ਕਾਰਨ 36 ਦਾ ਅੰਕੜਾ ਹੈ , ਜਿਸ ਨੂੰ ਮੰਤਰੀ ਵਲੋਂ ਮਲੌਦ ਬਲਾਕ ਵਿਚ ਇੱਕ ਜਿਲ੍ਹਾ ਪ੍ਰਧਾਨ ਦੀ ਸ਼ਿਕਾਇਤ ’ ਤੇ ਮੁਅੱਤਲ ਕੀਤਾ ਸੀ , ਪਰ ਵਿਧਾਇਕ ਸਾਹਿਬ ਉਸੇ ਪੰਚਾਇਤ ਸਕੱਤਰ ਨੂੰ ਬਹਾਲ ਕਰਵਾ ਕਿ ਦੁਬਾਰਾ ਮਲੌਦ ਹੀ ਲੈ ਆਏ ਹਨ , ਜਿਸ ਨੇ ਹੁਣ ਉਚ ਅਫਸਰਾਂ ਦੀ ਹਦਾਇਤ ਦੀ ਵੀ ਪ੍ਰਵਾਹ ਨਾ ਕਰਦਿਆਂ ਐਸ . ਸੀ . ਪਲਾਟ ਦੀ 7 ਅਗਸਤ ਨੂੰ ਬੋਲੀ ਕਰਵਾ ਦਿਤੀ ਹੈ , ਪਰ ਸਿਆਸੀ ਦਖਲ ਕਾਰਨ ਜਿਥੇ ਪਿੰਡ ਦੌਲਤਪੁਰ ਦੀ ਪੰਚਾਇਤੀ ਜਮੀਨ ਦੀ ਲੱਖਾਂ ਰੂਪੈ ਦੀ ਆਮਦਨੀ ਬੰਦ ਹੋ ਗਈ , ਉਥੇ ਇਕ 70 ਸਾਲਾ ਬਜੁਰਗ ਜੋੜੇ ਪੰਚਾਇਤ ਅਤੇ ਐਸ . ਸੀ . ਵਰਗ ਨਾਲ ਸਬੰਧਿਤ ਹੋਰ ਵਿਅਕਤੀਆਂ ਨੂੰ ਅਦਾਲਤਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਣਾ ਪਿਆ । ਹੁਣ ਫਿਰ ਵਿਧਾਨ ਸਭਾ ਵਿਚ ਉਠੇ ਮੁੱਦੇ ਕਾਰਨ ਮਲੌਦ ਬਲਾਕ ਨਾਲ ਸਬੰਧਿਤ ਮੁਲਾਜਮਾਂ ਦੇ ਸਾਹ ਸੁੱਕੇ ਪਏ ਹਨ ਕਿ ਪਤਾ ਨਹੀਂ ਹੁਣ ਇਹ ਗਾਜ ਕਿਸ ਅਧਿਕਾਰੀ ਅਤੇ ਮੁਲਾਜਮ ਉੱਪਰ ਡਿੱਗਣੀ ਹੈ ।
Ad Position 22
No active advertisement
ਪਿਛਲੀ ਖ਼ਬਰ ਰਾੜਾ ਸਾਹਿਬ ਸਕੂਲ ਦੇ ਅੰਡਰ-14 ਲੜਕਿਆਂ ਨੇ ਸਮਰ ਲੀਗ ਟੂਰਨਾਮੈਂਟ ਵਿਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣਾ ਮਾਨਸਿਕ ਸੰਤੁਲਨ ਖੋਹ ਕੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਰ ਰਹੇ ਹਨ ਬਿਆਨਬਾਜ਼ੀ-...
Ad Position 24