ਰਾੜਾ ਸਾਹਿਬ ਪਬਲਿਕ ਸਕੂਲ ਨੇ 18ਵੀਂ ਸੀ. ਬੀ. ਐੱਸ. ਈ. ਕਲੱਸਟਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਓਵਰਆਲ ਟਰਾਫ਼ੀ ਜਿੱਤੀ
ਰਾੜਾ ਸਾਹਿਬ, 11 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਤ ਬਾਬਾ ਅਮਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ, ਕਰਮਸਰ ਰਾੜਾ ਸਾਹਿਬ ਨੇ 18ਵੀਂ ਸੀ. ਬੀ.
ਰਾੜਾ ਸਾਹਿਬ, 11 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਤ ਬਾਬਾ ਅਮਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ, ਕਰਮਸਰ ਰਾੜਾ ਸਾਹਿਬ ਨੇ 18ਵੀਂ ਸੀ. ਬੀ. ਐੱਸ. ਈ. ਕਲੱਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤ ਕੇ ਸਕੂਲ ਦੇ ਮਾਣ ਵਿਚ ਇੱਕ ਹੋਰ ਸੁਨਹਿਰੀ ਕੜੀ ਜੋੜ ਦਿੱਤੀ ਹੈ। ਇਹ ਚੈਂਪੀਅਨਸ਼ਿਪ ਪ੍ਰਤਾਪ ਵਰਲਡ ਸਕੂਲ, ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿਚ ਪੰਜਾਬ ਭਰ ਤੋਂ ਲਗਭਗ 1600 ਖਿਡਾਰੀਆਂ ਨੇ ਭਾਗ ਲਿਆ। ਰਾੜਾ ਸਾਹਿਬ ਸਕੂਲ ਦੇ ਖਿਡਾਰੀਆਂ ਨੇ ਬੇਮਿਸਾਲ ਖੇਡ ਪ੍ਰਤਿਭਾ, ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਕੁੱਲ 16 ਤਮਗੇ ਆਪਣੇ ਨਾਮ ਕੀਤੇ। ਸਕੂਲ ਦੇ 9 ਖਿਡਾਰੀਆਂ ਦੀ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਲਈ ਚੋਣ ਹੋਈ। ਅੰਡਰ-14 ਲੜਕੀਆਂ ਦੇ ਵਰਗ ਵਿਚ ਜਸਮੀਤ ਕੌਰ ਨੇ ਡਿਸਕਸ ਥਰੋ ਵਿਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ ਵਰਗ ਵਿਚ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਅਦੀਬ ਕੌਰ ਨੇ 400 ਮੀਟਰ, 800 ਮੀਟਰ, 4ਗ100 ਮੀਟਰ ਅਤੇ 4ਗ400 ਮੀਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਿਮਰਨ ਕੌਰ ਨੇ 1500 ਮੀਟਰ, 3000 ਮੀਟਰ, 4ਗ100 ਮੀਟਰ ਅਤੇ 4ਗ400 ਮੀਟਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਲਿਵਲੀਨ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਹਾਸਲ ਕੀਤਾ। ਰੁਪਿੰਦਰ ਕੌਰ ਅਤੇ ਹਰਰੀਤ ਕੌਰ ਨੇ 4ਗ100 ਮੀਟਰ ਅਤੇ 4ਗ400 ਮੀਟਰ ਰਿਲੇਅ ਟੀਮਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਹਿਕਪ੍ਰੀਤ ਕੌਰ ਨੇ ਜੇਤੂ 4ਗ400 ਮੀਟਰ ਰਿਲੇਅ ਟੀਮ ਦਾ ਹਿੱਸਾ ਬਣ ਕੇ ਮਹੱਤਵਪੂਰਨ ਯੋਗਦਾਨ ਪਾਇਆ, ਜਦਕਿ ਪਰਨੀਤ ਕੌਰ ਨੇ ਟ੍ਰਿਪਲ ਜੰਪ ਵਿਚ ਤੀਜਾ ਸਥਾਨ ਹਾਸਲ ਕੀਤਾ।ਅੰਡਰ-19 ਲੜਕੀਆਂ ਦੇ ਵਰਗ ਵਿਚ ਨਵਲੀਨ ਕੌਰ ਨੇ ਡਿਸਕਸ ਥਰੋ ਵਿਚ ਦੂਜਾ ਸਥਾਨ ਅਤੇ ਰਸ਼ਮੀਤ ਕੌਰ ਨੇ ਸ਼ਾਟ ਪੁੱਟ ਵਿੱਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦੇ ਤਗ਼ਮਿਆਂ ਵਿ ਚ ਵਾਧਾ ਕੀਤਾ। ਸਕੂਲ ਦੇ ਲੜਕਿਆਂ ਨੇ ਅੰਡਰ-17 ਵਰਗ ਵਿਚ ਗੁਰਫਤਹਿਪ੍ਰੀਤ ਸਿੰਘ ਨੇ 800 ਮੀਟਰ ਵਿਚ ਪਹਿਲਾ ਅਤੇ 1500 ਮੀਟਰ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਉਹ 4ਗ400 ਮੀਟਰ ਰਿਲੇਅ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਟੀਮ ਦਾ ਵੀ ਹਿੱਸਾ ਰਿਹਾ। ਗਵਨਪ੍ਰੀਤ ਸਿੰਘ, ਹਰਕਿਰਤ ਸਿੰਘ ਅਤੇ ਸੁਖਵੰਤ ਸਿੰਘ ਨੇ ਵੀ 4ਗ400 ਮੀਟਰ ਰਿਲੇਅ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਟੀਮ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਅੰਡਰ-19 ਲੜਕਿਆਂ ਦੇ ਵਰਗ ਵਿਚ ਅਭਿਜੋਤ ਸਿੰਘ ਨੇ ਟ੍ਰਿਪਲ ਜੰਪ ਵਿੱਚ ਤੀਜਾ ਸਥਾਨ ਅਤੇ ਗੁਰਸ਼ਾਨ ਸਿੰਘ ਨੇ ਡਿਸਕਸ ਥਰੋ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਉਪਲੱਬਧੀ ’ਤੇ ਸਕੂਲ ਦੇ ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਅਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਸਮੂਹ ਐਥਲੈਟਿਕਸ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਦੀ ਮਿਹਨਤ, ਸਮਰਪਣ ਅਤੇ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਸਕੂਲ ਦੇ ਸਪੋਰਟਸ ਕੋਚ ਚਮਕੌਰ ਸਿੰਘ ਵਲੋਂ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਨਿਰੰਤਰ ਸਿਖਲਾਈ, ਮਾਰਗਦਰਸ਼ਨ ਅਤੇ ਸਮਰਪਿਤ ਯਤਨਾਂ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕੀਤੀ ਗਈ।