15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੁ. ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 02-11-2025
ਰਾੜਾ ਸਾਹਿਬ, 1 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)-ਸੰਤ ਕਰਮ ਸਿੰਘ ਜੀ ਦੇ ਤਪ ਅਸਥਾਨ ਗੁ. ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਕੱਤਕ ਮਹੀਨੇ ਦੀ ਦਸਵੀਂ ਦੇ ਸ਼ੁੱਭ ਦਿਹਾੜੇ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸੰਤ ਸਤਨਾਮ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਿੱਖ ਜਗਤ ਨੂੰ ਵਧਾਈ ਦਿੱਤੀ | ਸਮਾਗਮ ਵਿੱਚ ਸੰਗਤਾਂ ਦੇ ਮੁਖ਼ਾਤਿਬ ਹੁੰਦਿਆਂ ਸੰਤ ਧਰਮਪਾਲ ਸਿੰਘ ਧਮੋਟ ਕਲਾਂ, ਬਾਬਾ ਦਰਸ਼ਨ ਸਿੰਘ ਭੀਖੀ ਅਤੇ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਵਿਖਿਆਨ ਕੀਤਾ | ਸਮਾਗਮ ਵਿੱਚ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਦਾ ਸਨਮਾਨ ਸੰਤ ਸਤਨਾਮ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਬਾਬਾ ਗੁਰਨਾਮ ਸਿੰਘ ਲੰਗਰਾਂ ਵਾਲੇ, ਬਾਬਾ ਗੁਰਜੀਤ ਸਿੰਘ ਹੈੱਡ ਗ੍ਰੰਥੀ, ਬਾਬਾ ਦਰਸ਼ਨ ਸਿੰਘ ਭੀਖੀ, ਭਾਈ ਨਰਾਇਣ ਸਿੰਘ, ਸਰਬਜੀਤ ਸਿੰਘ ਮਠਾੜੂ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ, ਬਲਵਿੰਦਰ ਸਿੰਘ ਬੱਲੀ ਲਹਿਲ, ਭਾਈ ਧੰਨਾ ਸਿੰਘ, ਮਨਜਿੰਦਰ ਸਿੰਘ ਭੁੱਟਾ, ਪਰਮਜੀਤ ਸਿੰਘ ਪੰਮਾ ਦਿੱਲੀ, ਹਰਬੰਸ਼ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਪ੍ਰਧਾਨ ਸੁਖਜਿੰਦਰ ਸਿੰਘ ਆਲਮਗੀਰ, ਰਾਜੇਸ਼ ਸ਼ਰਮਾ, ਜਸਵੀਰ ਸਿੰਘ, ਸ਼ੇਰ ਸਿੰਘ, ਅਮਨਦੀਪ ਸਿੰਘ, ਹਰਜੀਤ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਦੂਜੇ ਦਿਨ ਵੀ ਸਰਹਿੰਦ ਨਹਿਰ 'ਚੋਂ ਲਾਸ਼ ਮਿਲੀ ਅਗਲੀ ਖ਼ਬਰ ਸਕੂਲੀ ਬੱਸ ਡਰਾਈਵਰ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਤੇ ਸਿਆਸੀ ਆਗੂ ਪੁੱਜੇ ਥਾਣੇ
Ad Position 24