ਮਾਛੀਵਾੜਾ ਸਾਹਿਬ, 1 ਨਵੰਬਰ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਇੱਥੋਂ ਕੁੱਝ ਦੂਰੀ 'ਤੇ ਵਗਦੀ ਸਰਹਿੰਦ ਨਹਿਰ 'ਚੋਂ ਮਾਛੀਵਾੜਾ ਪੁਲਿਸ ਨੂੰ ਇੱਕ ਹੋਰ ਵਿਅਕਤੀ ਦੀ ਲਾਸ਼ ਤੈਰਦੀ ਮਿਲੀ¢ ਜਾਣਕਾਰੀ ਅਨੁਸਾਰ ਪੁਲਿਸ ਨੂੰ ਕਿਸੇ ਰਾਹਗੀਰ ਨੇ ਇਤਲਾਹ ਦਿੱਤੀ ਕਿ ਗੜ੍ਹੀ ਪੁਲ ਤੋਂ ਨੀਲੋਂ ਵੱਲ ਕੁੱਝ ਦੂਰੀ 'ਤੇ ਇੱਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ¢ ਥਾਣਾ ਮੁਖੀ ਹਰਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਮੌਕੇ 'ਤੇ ਜਾ ਕੇ ਲਾਸ਼ ਨੂੰ ਬਾਹਰ ਕਢਵਾਇਆ¢ ਪੁਲਿਸ ਅਨੁਸਾਰ ਮਿ੍ਤਕ ਦੀ ਜੇਬ 'ਚੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ, ਜਿਸ ਤੋਂ ਉਸ ਦੀ ਕੋਈ ਪਹਿਚਾਣ ਹੋ ਸਕੇ¢ ਲਾਸ਼ ਕੁੱਝ ਦਿਨ ਪੁਰਾਣੀ ਲੱਗ ਰਹੀ ਸੀ ਅਤੇ ਕਿਸੇ ਪੰਜਾਬੀ ਵਿਅਕਤੀ ਦੀ ਜਾਪ ਰਹੀ ਹੈ, ਜਿਸ ਨੇ ਚੈੱਕ ਬਿਸਕੁਟੀ ਰੰਗ ਦੀ ਸ਼ਰਟ, ਕਾਲੀ ਪੈਂਟ ਅਤੇ ਚਿੱਟੇ ਬੂਟ ਪਾਏ ਹੋਏ ਅਤੇ ਉਸ ਦੇ ਵਾਲ ਖੁੱਲ੍ਹੇ ਸਨ¢ ਪੁਲਿਸ ਵਲੋਂ ਲਾਸ਼ ਨੂੰ 72 ਘੰਟੇ ਲਈ ਸਮਰਾਲਾ ਮੋਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਆਸਪਾਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ¢