ਖੰਨਾ, 2 ਨਵੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਸਲੌਦੀ ਦੇ ਖਿਡਾਰੀਆਂ ਨੇ ਬਲਾਕ ਖੰਨਾ-2 ਦੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਖਿਡਾਰੀਆਂ ਨੇ ਸੈਂਟਰ ਪੂਰਬਾ ਦੀ ਕਬੱਡੀ ਸਰਕਲ ਮੁੰਡੇ ਟੀਮ ਵੱਲੋਂ ਖੇਡਦੇ ਹੋਏ ਤਰਨਦੀਪ ਸਿੰਘ, ਗੁਰਸ਼ਾਨਪ੍ਰੀਤ ਸਿੰਘ ਤੇ ਲਕਸ਼ੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਫੁੱਟਬਾਲ ਕੁੜੀਆਂ ਦੀ ਟੀਮ ਵਿਚ ਹਰਨੂਰ ਕੌਰ ਤੇ ਮਨਸੀਰਤ ਕੌਰ ਅਤੇ ਜਸਮੀਨ ਕੌਰ ਨੇ ਖੇਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਫੁੱਟਬਾਲ ਮੁੰਡੇ ਸੈਂਟਰ ਪੂਰਬਾ ਵੱਲੋਂ ਖੇਡਦੇ ਹੋਏ ਹਰਮਨਪ੍ਰੀਤ ਸਿੰਘ, ਤਰਨਦੀਪ ਸਿੰਘ, ਗੁਰਸ਼ਨਪ੍ਰੀਤ ਸਿੰਘ ਅਤੇ ਲਕਸ਼ੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕੁਸ਼ਤੀ 28 ਕਿੱਲੋ ਵਿੱਚ ਤਰਨਦੀਪ ਸਿੰਘ ਪਹਿਲਾ ਸਥਾਨ ਪ੍ਰਾਪਤ ਕੀਤਾ | ਰਿਲੇਅ 400 ਮੁੰਡਿਆਂ ਦੀ ਟੀਮ ਨੇ ਤੀਜਾ ਪ੍ਰਾਪਤ ਕੀਤਾ | ਬੱਚਿਆਂ ਦੀ ਇਸ ਪ੍ਰਾਪਤੀ ਤੇ ਸਰਪੰਚ ਹਰਮੇਸ਼ ਸਿੰਘ, ਸਾਬਕਾ ਸਰਪੰਚ ਮਨਦੀਪ ਕੁਮਾਰ ਮੋਨੂੰ ਬੈਕਟਰ, ਐਸ. ਐਮ. ਸੀ. ਕਮੇਟੀ, ਸਕੂਲ ਸਟਾਫ਼ 'ਚ ਸਕੂਲ ਮੁਖੀ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਭੱਟੀਆਂ, ਕੰਚਨ ਵਰਮਾ, ਰਾਬੀਆਂ ਕੌਰ, ਰਮਨਦੀਪ ਕੌਰ ਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |