25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਟੀ. ਐੱਸ. ਯੂ. ਵਲੋਂ ਸਬ ਡਵੀਜ਼ਨ ਧਮੋਟ ਕਲਾਂ ਤੇ ਘੁਡਾਣੀ ਕਲਾਂ ਦੀ ਸਾਂਝੀ ਕਮੇਟੀ ਦੀ ਨਵੀਂ ਚੋਣ

ਪਾਇਲ, 25 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੇਡਵੀਜ਼ਨ ਦੋਰਾਹਾ ਦੇਮੀਤ ਪ੍ਰਧਾਨ ਜਸਵਿੰਦਰ ਸਿੰਘ ਤੇ ਕੈਸ਼ੀਅਰ ਬੁੱਧ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਨੋਟੀਫ਼ਿਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਧਮੋਟ ਕਲਾਂ ਤੇ ਘੁਡਾਣੀ ਕਲਾਂ ਦਾ ਸਾਂਝਾ ਡੈਲੀਗੇਟ ਇਜਲਾਸ ਕੀਤਾ ਗਿਆ। ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 26-09-2026
ਪਾਇਲ, 25 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੇਡਵੀਜ਼ਨ ਦੋਰਾਹਾ ਦੇਮੀਤ ਪ੍ਰਧਾਨ ਜਸਵਿੰਦਰ ਸਿੰਘ ਤੇ ਕੈਸ਼ੀਅਰ ਬੁੱਧ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਨੋਟੀਫ਼ਿਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਧਮੋਟ ਕਲਾਂ ਤੇ ਘੁਡਾਣੀ ਕਲਾਂ ਦਾ ਸਾਂਝਾ ਡੈਲੀਗੇਟ ਇਜਲਾਸ ਕੀਤਾ ਗਿਆ। ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਚੋਣ ਨਿਗਰਾਨ ਕਮੇਟੀ ਆਗੂਆਂਜਸਵਿੰਦਰ ਸਿੰਘ, ਬੁੱਧ ਸਿੰਘ ਨੇਕਾਰਵਾਈ ਨੂੰ ਜਮਹੂਰੀ ਕਾਰਜ ਵਿਧੀ ਨਾਲ ਚਲਾਉਂਦੀਆਂ ਹੋਇਆ ਆਗੂਆਂ ਨੇ ਇਜਲਾਸ ਵਿਚ ਸ਼ਾਮਲ ਮੈਂਬਰਾਂ ਨੂੰ ਕਿਹਾ ਕਿ ਬਿਜਲੀ ਖੇਤਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜ਼ੀ ਨਾਲ ਕਦਮ ਵਧਾਏ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਲੀਡਰਸ਼ਿਪ ਦੀ ਚੋਣ ਕਰਨੀ ਹੈ। ਸਬ ਮੈਂਬਰਾਂ ਨੂੰ ਸੂਬਾ ਕਮੇਟੀ ਤੇ ਸਰਕਲ ਕਮੇਟੀ ਵਲੋਂ ਪਾਸ ਕੀਤੀ ਮੈਂਬਰਸ਼ਿਪ ਦੀ ਜਾਣਕਾਰੀ ਦਿੱਤੀ ਗਈ। ਦੋਵੇਂ ਸਬ ਡਵੀਜ਼ਨਾਂ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ।ਜਿਸ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸਬ ਡਵੀਜ਼ਨ ਧਮੋਟ ਕਲਾਂ ਤੇ ਘੁਡਾਣੀ ਕਲਾਂ ਦੀ ਸਾਂਝੀ ਨਵੀਂ ਕਮੇਟੀ ਵਿਚ ਪ੍ਰਧਾਨ ਬਲਜੀਤ ਸਿੰਘ ਸਿੰਘ ਲਾਈਨਮੈਨ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਲਾਈਨ ਮੈਨ, ਸਕੱਤਰ ਅਵਤਾਰ ਸਿੰਘ ਦੋਬੁਰਜੀ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਰਜੇਸ਼ ਗੋਸਵਾਮੀਲਾਈਨਮੈਨ, ਕੈਸ਼ੀਅਰ ਹਰਪ੍ਰੀਤ ਸਿੰਘ ਲਾਈਨਮੈਨ ਦੀ ਨਵੀਂ ਸਾਂਝੀ ਕਮੇਟੀ ਦੀ ਚੋਣ ਕੀਤੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਵਲੋਂ ਪੇਸ਼ ਕੀਤੇ ਪੈਨਲ ਨੂੰ ਮਾਨਤਾ ਦਿੰਦੇ ਹੋਏ ਨਵੀਂ ਚੁਣੀ ਸਾਂਝੀ ਕਮੇਟੀ ਨੂੰ ਜਥੇਬੰਦੀ ਦਾ ਕਾਰਵਾਈ ਰਜਿਸਟਰ ਸੰਭਾਲਿਆ ਗਿਆ। ਸਾਥੀ ਰਾਮਪਾਲ ਸਿਹੌੜਾ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਰਾਮਜੀਤ ਸਿੰਘ ਤੇ ਪ੍ਰਗਟ ਸਿੰਘ ਨੇ ਇਜਲਾਸ ਵਿਚ ਸ਼ਾਮਲ ਮੈਂਬਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਨਵੀਂ ਚੁਣੀ ਸਾਂਝੀ ਕਮੇਟੀ ਨੂੰ ਮੁਬਾਰਕਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਅਥਲੈਟਿਕਸ ਵਿਚ ਮੈਕਸ ਆਰਥਰ ਮੈਕਾਲਿਫ਼ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਮੇਲਾ ਛਪਾਰ ਸਿਆਸੀ ਕਾਨਫ਼ਰੰਸ ਲਈ ਕਾਂਗਰਸ ਤੇ ‘ਆਪ’ ਪਾਰਟੀ ਦਾ ਮੈਦਾਨ ਖਾਲੀ
Ad Position 24